ਬੀਐੱਸਸੀ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ
ਬੀਐੱਸਸੀ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ
Publish Date: Fri, 10 Apr 2026 04:58 PM (IST)
Updated Date: Sat, 11 Apr 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਦਸੰਬਰ-2025 ਦੇ ਨਤੀਜਿਆਂ ਵਿਚ ਆਰਕੇ ਆਰੀਆ ਕਾਲਜ ਦੇ ਬੀਐੱਸਸੀ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਨੇ ਦੱਸਿਆ ਕਿ ਬੀਐੱਸਸੀ ਸਮੈਸਟਰ ਪਹਿਲਾ ਦੀ ਵਿਦਿਆਰਥਣ ਯਸ਼ਿਤਾ ਸ਼ਾਰਦਾ ਨੇ 7.64 ਐੱਸਜੀਪੀਏ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ, ਦੀਪਿਕਾ ਨੇ 7.48 ਐੱਸਜੀਪੀਏ ਲੈ ਕੇ ਕਾਲਜ ਵਿਚ ਦੂਸਰਾ ਸਥਾਨ ਅਤੇ ਚੰਚਲ ਨੇ 7.20 ਐੱਸਜੀਪੀਏ ਪ੍ਰਾਪਤ ਕਰਕੇ ਕਾਲਜ ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਇੰਸ ਵਿਭਾਗ ਦੇ ਕਨਵੀਨਰ ਪ੍ਰੋ. ਮਨੀਸ਼ ਮਾਣਕ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਸਾਇੰਸ ਵਿਭਾਗ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਤੇ ਜਾ ਕੇ ਉਨ੍ਹਾਂ ਨੂੰ ਆਧੁਨਿਕ ਵਿਗਿਆਨ ਬਾਰੇ ਬਹੁਤ ਬਰੀਕੀ ਨਾਲ ਜਾਣਕਾਰੀ ਦਿੰਦਾ ਹੈ।ਅਤੇ ਸਮੇਂ-ਸਮੇਂ ਤੇ ਪ੍ਰੈਕਟੀਕਲ ਨਾਲੇਜ ਲਈ ਸੈਮੀਨਾਰ ਅਤੇ ਐਜੂਕੇਸ਼ਨਲ ਟੂਰ ਕਰਵਾਏ ਜਾਂਦੇ ਹਨ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ਼, ਸੈਕਰੇਟਰੀ ਸੁਸ਼ੀਲ ਪੁਰੀ, ਡਾ. ਰੇਨੂ ਕਾਰਾ, ਪ੍ਰੋ. ਰੋਬਿਨ ਕੁਮਾਰ, ਡਾ. ਵਿਸ਼ਾਲ ਪਾਠਕ, ਪ੍ਰੋ. ਅਮਨਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।