ਦੋ ਕਾਰਾਂ ਦੀ ਟੱਕਰ 'ਚ ਦੋਵੇਂ ਕਾਰ ਸਵਾਰ ਜ਼ਖ਼ਮੀਂ
ਦੋ ਕਾਰਾਂ ਦੀ ਟੱਕਰ 'ਚ ਦੋਵੇਂ ਕਾਰ ਸਵਾਰ ਜ਼ਖ਼ਮੀਂ
Publish Date: Sat, 04 Apr 2026 03:47 PM (IST)
Updated Date: Sun, 05 Apr 2026 03:59 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ
ਨੈਸ਼ਨਲ ਹਾਈਵੇ 'ਤੇ ਨੇੜੇ ਰਾਜਨ ਢਾਬਾ ਨਜ਼ਦੀਕ ਦੋ ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ਵਿਚ ਜ਼ਖਮੀਆ ਨੂੰ ਇਲਾਜ ਲਈ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹੌਂਡਾ ਸਿਟੀ ਕਾਰ ਨੰਬਰ ਪੀਬੀ-10-ਸੀਡੀ-0597 ਜੋ ਕਿ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ। ਇਸ ਕਾਰ ਨੂੰ ਜਸਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਦਸੂਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਇਹ ਕਾਰ ਸੰਤੁਲਨ ਵਿਗੜਨ ਕਰਕੇ ਰੋਡ ਦੇ ਦੂਜੀ ਸਾਈਡ ਤੋਂ ਆ ਰਹੀ ਸਵਿਫਟ ਬਲੈਨੋ ਕਾਰ ਨੰਬਰ ਪੀਬੀ-27-ਐਲ-6592 ਨਾਲ ਜਾ ਟਕਰਾਈ। ਸਵਿਫਟ ਕਾਰ ਮੋਹਾਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ।।ਜਿਸ ਨੂੰ ਰਜ਼ਾਕ ਅਲੀ ਪੁੱਤਰ ਕੁਲਦੀਪ ਖਾਨ ਵਾਸੀ ਪੰਨੂ ਮੋਹਾਲੀ ਚਲਾ ਰਿਹਾ ਸੀ। ਐੱਸਐੱਸਐਫ ਦੀ ਟੀਮ ਵੱਲੋਂ ਜ਼ਖ਼ਮੀ ਕਾਰ ਸਵਾਰਾਂ ਨੂੰ ਐਂਬੂਲੈਂਸ ਦੀ ਮੱਦਦ ਰਾਹੀਂ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਭੇਜਿਆ ਗਿਆ। ਪੁਲਿਸ ਨੇ ਦੋਹਾਂ ਹਾਦਸਾ ਗ੍ਰਸਤ ਕਾਰਾਂ ਨੂੰ ਕਬਜੇ ਵਿਚ ਲੈ ਕੇ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਸਪੁਰਦ ਕਰ ਦਿੱਤਾ।