ਪਸ਼ੂ ਨਾਲ ਟਕਰਾ ਕੇ ਨੁਕਸਾਨੀ ਬੋਲੈਰੋ ਪਿਕਅੱਪ
ਬੋਲੈਰੋ ਪਿਕਅੱਪ ਜੀਪ ਅਵਾਰਾ ਪਸ਼ੂ ਨਾਲ ਟਕਰਾ ਕੇ ਨੁਕਸਾਨੀ
Publish Date: Mon, 23 Mar 2026 05:48 PM (IST)
Updated Date: Tue, 24 Mar 2026 04:05 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਰੈਲਮਾਜਰਾ ਨੇੜੇ ਇੱਕ ਬੋਲੈਰੋ ਪਿਕਅੱਪ ਜੀਪ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲੀ ਹੈ। ਪ੍ਰਧਾਨ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਬੋਲੈਰੋ ਪਿਕਅੱਪ ਜੀਪ ਨੰਬਰ ਪੀਬੀ-65-ਬੀਏ-5140 ਜੋ ਬਲਾਚੌਰ ਤੋਂ ਰੋਪੜ ਜਾ ਰਹੀ ਸੀ ਤੇ ਜਦੋਂ ਜੀਪ ਰੈਲਮਾਜਰਾ ਸਟਾਪ ਤੇ ਪਹੁੰਚੀ ਤਾਂ ਅਚਾਨਕ ਇੱਕ ਅਵਾਰਾ ਜਾਨਵਰ ਉਸ ਦੇ ਸਾਹਮਣੇ ਆ ਗਿਆ। ਡਰਾਈਵਰ ਨੇ ਜਾਨਵਰ ਤੋਂ ਬਚਣ ਲਈ ਬ੍ਰੇਕ ਲਗਾਈ। ਜਿਸ ਨਾਲ ਜੀਪ ਦਾ ਡੱਬਾ ਨੁਕਸਾਨਿਆ ਗਿਆ। ਜੀਪ ਕੰਟਰੋਲ ਗੁਆ ਬੈਠੀ ਤੇ ਡਿਵਾਈਡਰ ਉਪਰ ਚੜ੍ਹ ਗਈ ਤੇ ਰੇਲਿੰਗ ਨਾਲ ਟਕਰਾ ਗਈ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ। ਜੀਪ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।