ਖ਼ੂਨਦਾਨ ਸਭ ਤੋਂ ਵੱਡਾ ਦਾਨ : ਮਿੰਟੂ
ਖ਼ੂਨਦਾਨ ਸਭ ਤੋਂ ਵੱਡਾ ਦਾਨ-ਗੁਰਮੀਤ ਸਿੰਘ ਮਿੰਟੂ
Publish Date: Sat, 24 Jan 2026 04:47 PM (IST)
Updated Date: Sun, 25 Jan 2026 04:07 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਾਈਨ ਕਲੱਬ ਸਿਮਰਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸਹਿਯੋਗ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਉਣ ਮੌਕੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਸੰਚਾਲਕ ਗੁਰਮੀਤ ਸਿੰਘ ਮਿੰਟੂ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਮਿੰਟੂ ਨੇ ਦੱਸਿਆ ਕਿ ਇਸ ਮੇਕੇ 65 ਵਿਅਕਤੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ ਅਤੇ ਇਹ ਕੈਂਪ ਸੰਤ ਗੁਰਮੇਲ ਸਿੰਘ ਮੇਮੋਰੀਅਲ ਹਸਪਤਾਲ ਗੜ੍ਹੀ ਕਾਨੂੰਗੋ ਦੀ ਟੀਮ ਦੀ ਮਦਦ ਨਾਲ ਨੇਪਰੇ ਚੜ੍ਹਿਆ। ਇਸ ਮੌਕੇ ਰਿਫਰੇਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਸੰਚਾਲਕ ਗੁਰਮੀਤ ਸਿੰਘ ਮਿੰਟੂ ਵੱਲੋਂ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲਾਇਨ ਪ੍ਰ੍ਰ੍ਰਧਾਨ ਮੀਨੁੰ ਭੁੱਟਾ, ਸੈਕਟਰੀ ਵਨੀਤਾ ਕੁਮਾਰੀ, ਐਮਪੀਏਪੀ ਬਲਾਕ ਮੁਕੰਦਪੁਰ ਤੋਂ ਪ੍ਰਧਾਨ ਪਰਸੋਤਮ ਲਾਲ, ਗੁਰਪ੍ਰੀਤ ਸਾਧਪੁਰੀ, ਉੱਪ ਪ੍ਰਧਾਨ ਅਤੇ ਸਾਥੀ ਐਮਪੀਏਪੀ ਬਲਾਕ ਬਹਿਰਾਮ ਦੇ ਪ੍ਰਧਾਨ ਰਾਜੇਸ਼ ਕੁਮਾਰ ਅਤੇ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਉੱਪ ਪ੍ਰਧਾਨ ਨਿਰਮਲ ਸਿੰਘ, ਮਨੋਹਰ ਲਾਲ ਧੀਰ, ਹਰਵਿੰਦਰ ਕੌਰ, ਰਾਣੀ ਕਰਿਆਮ, ਪ੍ਰਿੰ. ਜਸਵੀਰ ਸਿੰਘ, ਲੈਕ. ਸਰਬਜੀਤ ਸਿੰਘ, ਹੰਸਰਾਜ, ਪਰਮਿੰਦਰ ਰਾਏ, ਹਰਦੀਪ ਨੂਰਪੁਰੀ ਵੀ ਹਾਜ਼ਰ ਸਨ।