ਖ਼ੂਨਦਾਨ ਮਹਾਦਾਨ ਅਤੇ ਮਹਾਨ ਸੇਵਾ : ਸੁਯਸ਼ ਪ੍ਰਭਾ ਮਹਾਰਾਜ
ਖ਼ੂਨਦਾਨ ਮਹਾਦਾਨ ਅਤੇ ਮਹਾਨ ਸੇਵਾ-ਸੁਯਸ਼ ਪ੍ਰਭਾ ਮਹਾਰਾਜ
Publish Date: Thu, 02 Apr 2026 04:09 PM (IST)
Updated Date: Fri, 03 Apr 2026 04:04 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ
ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੇ ਪ੍ਰਧਾਨ ਮੁਨੀਸ਼ ਜੈਨ ਤੇ ਜਨ. ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਜੈਨ ਸਥਾਨਕ ਵਿਚ ਮੌਜੂਦ ਮਹਾਸਾਧਵੀ ਸੁਯਸ਼ ਪ੍ਰਭਾ ਮਹਾਰਾਜ ਅਤੇ ਅਰਾਧਨਾ ਮਹਾਰਾਜ ਦੀ ਮੌਜੂਦਗੀ ’ਚ 13ਵਾਂ ਖ਼ੂਨਦਾਨ ਕੈਂਪ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੁਆਰਾ ਐੱਸਐੱਸ ਜੈਨ ਸਭਾ ਅਤੇ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਲਾਇਆ। ਇਸ ਮੌਕੇ ਮੌਜੂਦ ਮਹਾਸਾਧਵੀ ਸੁਯਸ਼ ਪ੍ਰਭਾ ਮਹਾਰਾਜ ਤੇ ਅਰਾਧਨਾ ਮਹਾਰਾਜ ਨੇ ਕਿਹਾ ਕਿ ਭਗਵਾਨ ਮਹਾਵੀਰ ਸਵਾਮੀ ਜੀ ਦੇ ਜੀਓ ਤੇ ਜੀਣ ਦਿਓ‘ਦੇ ਸਿਧਾਂਤ ’ਤੇ ਚੱਲਦੇ ਹੋਏ ਸਾਨੂੰ ਸਾਰਿਆਂ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਖ਼ੂਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ।
ਇਸ ਮੌਕੇ ਖ਼ੂਨਦਾਨੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮੰਗਲ ਪਾਠ ਕੀਤਾ ਅਤੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ।।ਰਤਨ ਕੁਮਾਰ ਜੈਨ ਨੇ ਦੱਸਿਆ ਕਿ ਕੈਂਪ ਵਿਚ 34 ਮੈਂਬਰਾਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਕੀਤਾ। ਵਿਸ਼ੇਸ਼ ਮਹਿਮਾਨਾਂ ਵਜੋਂ ਰਿਟਾ. ਡੀਈਓ ਦਿਨੇਸ਼ ਕੁਮਾਰ ਜ਼ਿਲ੍ਹਾ ਇੰਚਾਰਜ ਐੱਸਸੀ ਵਿੰਗ, ਨਿਸ਼ਾਨ ਵੀਰ ਸਿੰਘ, ਅਮਰੀਕ ਸਿੰਘ, ਰਾਜਿੰਦਰ ਸਿੰਘ, ਵਰਿੰਦਰ ਸਿੰਘ, ਪਰਮ ਸਿੰਘ ਖਾਲਸਾ ਕੌਂਸਲਰ, ਮੱਖਣ ਗਰੇਵਾਲ ਕੌਂਸਲਰ, ਜਰਨੈਲ ਸਿੰਘ ਖ਼ਾਲਸਾ, ਮਨਮੋਹਨ ਸਿੰਘ ਗੁਲ੍ਹਾਟੀ, ਡਾ. ਪੁਰੀ, ਰਾਜੀਵ ਦੀਕਸ਼ਿਤ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ। ਇਸ ਕੈਂਪ ਵਿਚ ਰਿਫਰੈਸ਼ਮੈਂਟ ਦੇਣ ਦੀ ਸੇਵਾ ਸੁਨੀਰ ਜੈਨ ਨੀਟੀ ਅਤੇ ਨੇਮ ਕੁਮਾਰ ਜੈਨ ਵੱਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ, ਅਚਲ ਜੈਨ, ਰਾਕੇਸ਼ ਜੈਨ ਬੱਬੀ, ਸ਼੍ਰੀਪਾਲ ਜੈਨ, ਅਨਿਲ ਜੈਨ, ਸੰਜੀਵ ਜੈਨ, ਅਸ਼ੋਕ ਜੈਨ, ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ, ਪੁਨੀਤ ਜੈਨ, ਦਿਨੇਸ਼ ਜੈਨ, ਮੋਹਿਤ ਜੈਨ, ਦਰਸ਼ਨ ਜੈਨ, ਰੋਹਿਤ ਜੈਨ, ਪਦਮ ਜੈਨ ਆਦਿ ਇਲਾਕੇ ਦੇ ਪਤਵੰਤੇ ਹਾਜ਼ਰ ਸਨ।