ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ
ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਆਯੋਜਿਤ
Publish Date: Sun, 08 Mar 2026 05:08 PM (IST)
Updated Date: Mon, 09 Mar 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੀਡੀਸੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ, ਸਰੀਰ ਦਾਨੀ ਸਵ. ਮੁਕੰਦ ਲਾਲ ਯਾਦਗਾਰੀ ਖ਼ੂਨਦਾਨ ਕੈਂਪ ਆਯੋਜਿਤ ਕੀਤਾ। ਜਿਸ ਦਾ ਉਦਘਾਟਨ ਮੁਕੰਦ ਲਾਲ ਦੀ ਪਤਨੀ ਜਸਵੀਰ ਕੌਰ ਮਹਿੰਦੀਪੁਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਕੈਂਪ ਦੀ ਪ੍ਰੇਰਕ ਮੁਕੰਦ ਲਾਲ ਦੀ ਪੁੱਤਰੀ ਪੰਕਜ ਕੁਮਾਰੀ ਡਿਪਟੀ ਡਾਇਰੈਕਟਰ ਲੈਬੋਰੇਟਰੀਜ਼, ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਚੰਡੀਗੜ੍ਹ ਤੋਂ ਅੰਮ੍ਰਿਤ ਰਾਜ, ਗੁਰਪ੍ਰੀਤ ਸਿੰਘ ਅਤੇ ਰਾਜਨ ਕੁਮਾਰ ਨੇ ਅਤੇ ਜਵਾਈ ਬਲਜੀਤ ਸਿੰਘ ਨੇ ਖੁਦ ਆਰੰਭ ਵਿਚ ਖ਼ੂਨਦਾਨ ਕੀਤਾ। ਬਲੱਡ ਸੈਂਟਰ ਦੀ ਤਕਨੀਕੀ ਟੀਮ ਵਿਚ ਡਾ. ਅਜੇ ਬੱਗਾ ਨੇ ਕੀਤੀ। ਜਦਕਿ ਰਾਜਿੰਦਰ ਠਾਕੁਰ, ਕਪਿਲ ਸ਼ਰਮਾ, ਕੁਲਵਿੰਦਰ ਸਿੰਘ, ਵਿਸ਼ਾਲ ਸ਼ਰਮਾ, ਜਸਕਰਨ ਸਿੰਘ ਨੇ ਤਕਨੀਕੀ ਸੇਵਾ ਸੰਭਾਲੀ। ਇਸ ਮੌਕੇ 41 ਵਿਅਕਤੀ ਖ਼ੂਨਦਾਨ ਕਰ ਚੁੱਕੇ ਸਨ। ਮੈਨੇਜਰ ਮਨਮੀਤ ਸਿੰਘ ਨੇ ਕੈਂਪ ਦੀ ਪ੍ਰਸਾਸ਼ਨਿਕ ਡਿਊਟੀ ਦੀ ਅਗਵਾਈ ਕੀਤੀ। ਬੀਡੀਸੀ ਦੇ ਸਕੱਤਰ ਜਸਪਾਲ ਸਿੰਘ ਗਿੱਦਾ ਨੇ ਵਿਸ਼ਵ ਮਹਿਲਾ ਦਿਵਸ ਦੀ ਮਹੱਤਤਾ ਦਾ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਥੀਮ ਅਧਿਕਾਰ, ਇਨਸਾਫ ਤੇ ਕਾਰਵਾਈ ਰੱਖਿਆ ਗਿਆ ਹੈ। ਇਸ ਦਾ ਮੰਤਵ ਔਰਤਾਂ ਤੇ ਲੜਕੀਆਂ ਲਈ ਕਾਨੂੰਨੀ ਸੁਰੱਖਿਆ ਤੇ ਲਿੰਗ-ਭੇਦ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਰੱਖਿਆ ਹੈ। ਇਸ ਮੌਕੇ ਪ੍ਰਿੰ. ਬਿਕਰਮਜੀਤ ਸਿੰਘ, ਡਾ. ਰਾਹੁਲ ਦੇਵ, ਸੰਦੀਪ ਕੁਮਾਰ, ਮੇਨਕਾ, ਬਲਜੀਤ ਸਿੰਘ, ਸਰਪੰਚ ਨਿੰਦਰ ਮਾਈਦਿੱਤਾ, ਗੁਰਪ੍ਰੀਤ ਸਿੰਘ, ਰਾਜਨ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਬੀਡੀਸੀ ਵੱਲੋਂ ਮਾਤਾ ਜਸਵੀਰ ਕੌਰ ਅਤੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ।