ਦੋਆਬਾ ਕਾਲਜ ’ਚ ਖ਼ੂਨਦਾਨ ਕੈਂਪ ਲਾਇਆ
ਦੋਆਬਾ ਕਾਲਜ 'ਚ ਖ਼ੂਨਦਾਨ ਕੈਂਪ ਲਗਾਇਆ
Publish Date: Tue, 03 Mar 2026 04:59 PM (IST)
Updated Date: Wed, 04 Mar 2026 04:02 AM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਦੋਆਬਾ ਗਰੁੱਪ ਆਫ਼ ਕਾਲਜ਼ਿਜ਼ ਨੇ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਕੈਂਪਸ ਵਿਚ ਸਵੈ-ਇਛੁੱਕ ਖ਼ੂਨਦਾਨ ਕੈਂਪ ਲਾਇਆ, ਜਿਸ ਦਾ ਮੁੱਖ ਉਦੇਸ਼ ਕੀਮਤੀ ਜ਼ਿੰਦਗੀਆਂ ਬਚਾਉਣਾ ਅਤੇ ਵਿਦਿਆਰਥੀਆਂ ਤੇ ਸਟਾਫ਼ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਜਾਗਰ ਕਰਨਾ ਸੀ। ਕੈਂਪ ਦਾ ਉਦਘਾਟਨ ਕਾਲਜ ਪ੍ਰਬੰਧਕ ਡਾ. ਰਾਜੇਸ਼ਵਰ ਸਿੰਘ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤਾ ਗਿਆ। ਰੈੱਡ ਕ੍ਰਾਸ ਸੁਸਾਇਟੀ ਦੀ ਤਜਰਬੇਕਾਰ ਡਾਕਟਰਾਂ ਦੀ ਟੀਮ ਨੇ ਸਾਰੇ ਮੈਡੀਕਲ ਸੁਰੱਖਿਆ ਨਿਯਮਾਂ ਅਤੇ ਸਫ਼ਾਈ ਮਿਆਰਾਂ ਦੀ ਪਾਲਣਾ ਕਰਦੇ ਹੋਏ ਖੂਨ ਇਕੱਠਾ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ। ਖ਼ੂਨਦਾਨ ਤੋਂ ਪਹਿਲਾਂ ਖ਼ੂਨਦਾਨੀਆਂ ਦੀ ਸਿਹਤ ਜਾਂਚ ਕੀਤੀ। ਕਾਲਜ਼ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ ਵਾਲੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਖ਼ੂਨ ਦੀ ਇੱਕ ਯੂਨਿਟ ਕਈ ਜ਼ਿੰਦਗੀਆਂ ਬਚਾ ਸਕਦੀ ਹੈ। ਕੈਂਪ ਦੌਰਾਨ 30 ਤੋਂ ਵੱਧ ਯੂਨਿਟ ਖ਼ੂਨ ਇਕੱਠਾ ਕੀਤਾ। ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਰਿਫਰੈਸ਼ਮੈਂਟ ਦੇ ਕੇ ਸਨਮਾਨਿਤ ਕੀਤਾ।।ਦੋਆਬਾ ਗਰੁੱਪ ਆਫ ਕਾਲਜਿਜ਼ ਦੇ ਪ੍ਰਬੰਧਕਾਂ ਨੇ ਰੈਡ ਕ੍ਰਾਸ ਸੋਸਾਇਟੀ ਨਵਾਂਸ਼ਹਿਰ ਦਾ ਧੰਨਵਾਦ ਕੀਤਾ।