ਖ਼ੂਨਦਾਨ ਅਤੇ ਅੱਖਾਂ ਦਾ ਕੈਂਪ 24 ਤੇ 25 ਨੂੰ
ਖ਼ੂਨਦਾਨ ਅਤੇ ਅੱਖਾਂ ਦਾ ਕੈਂਪ 24 ਤੇ 25 ਨੂੰ
Publish Date: Tue, 17 Feb 2026 04:34 PM (IST)
Updated Date: Wed, 18 Feb 2026 04:03 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਦੀ ਇਕੱਤਰਤਾ ਮੰਚ ਪ੍ਰਧਾਨ ਮਹਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਬਲਵੀਰ ਸਿੰਘ ਸਾਧਪੁਰ ਅਤੇ ਗੁਰਪ੍ਰੀਤ ਲੋਹਟੀਆ ਨੇ ਦੱਸਿਆ ਕਿ 24 ਫਰਵਰੀ ਦਿਨ ਮੰਗਲਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ 25 ਫਰਵਰੀ ਦਿਨ ਬੁੱਧਵਾਰ ਨੂੰ ਅੱਖਾਂ ਦਾ ਕੈਂਪ ਗੁਰਦੁਆਰਾ ਕਲਗੀਧਰ ਨੇੜੇ ਬਰਫ ਵਾਲਾ ਕਾਰਖਾਨਾ ਮੁਕੰਦਪੁਰ ਵਿਖੇ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਨੋਂ ਕੈਂਪ ਸਵ. ਰਾਮ ਕਿਸ਼ਨ ਢੰਡਵਾੜ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਏ ਜਾਣਗੇ। ਮੀਟਿੰਗ ਦੌਰਾਨ ਮਹਿੰਦਰ ਸਿੰਘ ਰਾਣਾ, ਮਹੰਤ ਸ਼ਿਵ ਸਿੰਘ ਸਹੋਤਾ, ਬਲਜਿੰਦਰ ਬਿੱਲਾ, ਹਰਪਾਲ ਸਿੰਘ, ਜਸਪਾਲ ਸਿੰਘ ਗੋਗਾ, ਪਵਨ ਕੁਮਾਰ, ਦਲਵੀਰ ਤਲਵੰਡੀ ਤੇ ਹੋਰ ਹਾਜ਼ਰ ਸਨ।