ਭਾਜਪਾ ਨੇ ਸਰਕਲ ਕਮੇਟੀ ਨਵਾਂਸ਼ਹਿਰ ਦੀ ਚੋਣ
ਭਾਜਪਾ ਨੇ ਸਰਕਲ ਕਮੇਟੀ ਨਵਾਂਸ਼ਹਿਰ ਦੀ ਕੀਤੀ ਚੋਣ
Publish Date: Thu, 15 Jan 2026 04:38 PM (IST)
Updated Date: Fri, 16 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ : ਭਾਜਪਾ ਪੰਜਾਬ ਦੀ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀ ਸਰਕਲ ਕਮੇਟੀ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਹਾਈਕਮਾਂਡ ਵੱਲੋਂ ਪ੍ਰਧਾਨ ਵਜੋਂ ਮੁਨੀਸ਼ ਅਗਨੀਹੋਤਰੀ, ਉਪ ਪ੍ਰਧਾਨ ਵਜੋਂ ਗੌਰਵ ਜਗਪਾਲ, ਪੰਡਤ ਰਾਕੇਸ਼, ਡਾ. ਰਵੀਸ਼ ਦੱਤਾ, ਐਡਵੋਕੇਟ ਵਿਜੇ ਲਕਸ਼ਮੀ, ਦਰਸ਼ਨ ਕੁਮਾਰ, ਕਰਨ ਸੈਂਗਰ ਦੀ ਨਿਯੁਕਤੀ ਕੀਤੀ ਹੈ। ਇਸੇ ਤਰ੍ਹਾਂ ਜਨ. ਸਕੱਤਰ ਵੱਜੋਂ ਕੁਲਦੀਪ ਚੰਦੇਲ, ਅਮੁਲ ਸੋਨੀ ਦੀ ਨਿਯੁਕਤੀ ਕੀਤੀ ਗਈ ਹੈ। ਇਸੇ ਤਰ੍ਹਾਂ ਸਕੱਤਰ ਵਜੋਂ ਜਤਿੰਦਰ ਅਬਰੋਲ, ਅਮਿਤ ਕੁਮਾਰ ਤ੍ਰੇਹਨ, ਤਰਲੋਚਨ ਸਿੰਘ, ਅੰਸ਼ ਸ਼ਰਮਾ, ਸਚਿਨ ਗੁਪਤਾ ਦੀ ਚੋਣ ਕੀਤੀ ਹੈ। ਇਸੇ ਤਰ੍ਹਾਂ ਕੈਸ਼ੀਅਰ ਵਜੋਂ ਵਿਕਰਮ ਸ਼ਰਮਾ, ਯੁਵਾ ਮੋਰਚਾ ਦੀ ਚੋਣ ਨਿਰਮਲ ਰਾਜਪੁਤ, ਐੱਸਸੀ ਮੋਰਚਾ ਵਜੋਂ ਸੌਰਵ ਸੰਧੂ, ਘੱਟ ਗਿਣਤੀ ਮੋਰਚਾ ’ਚ ਰਾਣੀ ਖਾਨ ਦੀ ਚੋਣ ਕੀਤੀ ਹੈ। ਇਸੇ ਤਰ੍ਹਾਂ ਮੈਂਬਰ ਵਜੋਂ ਬਲਜੀਤ ਸਿੰਘ, ਸੁਖਵਿੰਦਰ ਸੰਧੂ, ਸੁਨੀਤਾ ਗੌਤਮ, ਚਰਨਜੀਵ ਕੁਮਾਰ, ਮੋਹਿਤ ਕੁਮਾਰ, ਸੁਖਦੀਪ ਸਿੰਘ, ਹੇਮੰਤ ਕੁਮਾਰ ਦੀ ਚੋਣ ਕੀਤੀ ਗਈ ਹੈ।