ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ
ਸਤਿਗੁਰ ਰਵਿਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Publish Date: Mon, 02 Feb 2026 03:45 PM (IST)
Updated Date: Tue, 03 Feb 2026 04:02 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਨੱਥਾ ਨੰਗਲ ਵਿਖੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਧੂਮਧਾਮ ਨਾਲ ਮਨਾਇਆ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਮੀਕਾ ਨੇ ਦੱਸਿਆ ਕਿ ਅੱਜ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਏ ਗਏ। ਭਾਈ ਅਮਰੀਕ ਸਿੰਘ ਅਲੀਪੁਰ ਵਾਲਿਆਂ ਦੇ ਰਾਗੀ ਜਥੇ ਨੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜੀਵਨ ਦਾ ਇਤਿਹਾਸ ਕੀਰਤਨ ਦੁਆਰਾ ਸੰਗਤਾਂ ਨੂੰ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸ਼ੁਭ ਦਿਹਾੜੇ ਤੇ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐੱਸਸੀ ਕਮਿਸ਼ਨ ਪੰਜਾਬ ਨੇ ਇਲਾਕੇ ਦੀਆਂ ਮੁੱਖ ਸਖਸ਼ੀਅਤਾਂ ਸਮੇਤ ਹਾਜ਼ਰੀਆਂ ਭਰੀਆਂ। ਇਸ ਮੌਕੇ ਉਨ੍ਹਾਂ ਨੇ ਸਮੂਹ ਸੰਗਤ ਨੂੰ ਅੱਜ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਦੱਸੇ ਮਾਰਗ ਤੇ ਚੱਲਣ ਲਈ ਅਪੀਲ ਕੀਤੀ। ਪ੍ਰਬੰਧਕ ਕਮੇਟੀ ਨੇ ਜਸਵੀਰ ਸਿੰਘ ਗੜ੍ਹੀ, ਜਸਵੀਰ ਸਿੰਘ ਸਰਪੰਚ ਔਲੀਆਪੁਰ, ਜਸਵੰਤ ਕਲੇਰ, ਅਤੇ ਹੋਰ ਉਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਕਮਲਜੀਤ ਸਿੰਘ ਐਨਆਰਆਈ ਵੱਲੋਂ ਗੁਰੂ ਘਰ ਦੀ ਸੇਵਾ ਲਈ 51 ਹਜ਼ਾਰ ਦਿੱਤੇ ਜਾਣ ਤੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਮੂਹ ਨਗਰ ਨਿਵਾਸੀ ਸਰਪੰਚ ਰਾਜਵਿੰਦਰ ਕੌਰ, ਭੈਣਾਂ ਬੀਬੀਆਂ ਅਤੇ ਛੋਟੇ ਬੱਚਿਆਂ ਨੇ ਗੁਰੂ ਘਰ ਦੀ ਹਾਜ਼ਰੀ ਭਰ ਕੇ ਅਨੰਦ ਮਾਣਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬੂ ਸੀਤਾ ਰਾਮ, ਰੋਸ਼ਨ ਲਾਲ ਸਾਬਕਾ ਸਰਪੰਚ, ਰਵੀ ਕੁਮਾਰ, ਮੱਖਣ, ਐਡਵੋਕੇਟ ਕਿਸ਼ਨ ਚੰਦਰ ਭੁਟਾ, ਕੁਲਦੀਪ ਕੁਮਾਰ ਜੇਈ ਪੀਐਸਪੀਸੀਐਲ, ਰਮਨ ਕੁਮਾਰ ਸਰਪੰਚ, ਰਾਕੇਸ਼, ਸੁਰੇਸ਼, ਸੁਮੇਸ਼ ਭੁਟਾ, ਸੁਭਾਸ਼ ਚੰਦਰ ਸੇਵਾ ਮੁਕਤ ਪ੍ਰਿੰਸੀਪਲ, ਚਮਨ ਲਾਲ ਟੇਲਰ ਮਾਸਟਰ, ਬਲਵੀਰ ਚੰਦ, ਕਮਲਜੀਤ ਸਿੰਘ ਜਨਾਗਲ ਐਨਆਰਆਈ, ਰਜੇਸ਼ ਕੁਮਾਰ, ਅੱਛੀ, ਮਾਸਟਰ ਰਾਮ ਕੁਮਾਰ ਭੋਲੂ, ਚਰੰਜੀ ਸਾਊਂਡ, ਮੱਖਣ, ਮੋਹਿਤ ਨੇ ਆਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ।