ਭਗਵਾਨ ਪਰਸ਼ੂ ਰਾਮ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਭਗਵਾਨ ਪਰਸ਼ੂ ਰਾਮ ਦਾ ਪ੍ਰਕਾਸ਼ ਦਿਹਾੜਾ ਮਨਾਇਆ
Publish Date: Wed, 22 Apr 2026 04:42 PM (IST)
Updated Date: Wed, 22 Apr 2026 04:46 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਬ੍ਰਾਹਮਣ ਸਮਾਜ ਵੈੱਲਫੇਅਰ ਸੁਸਾਇਟੀ ਬਲਾਚੌਰ ਵੱਲੋਂ ਬ੍ਰਹਮਚਾਰੀ ਮੰਦਰ ਵਿਖੇ ਭਗਵਾਨ ਪਰਸ਼ੂ ਰਾਮ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਹਵਨ ਪੂਜਾ ਉਪਰੰਤ ਪ੍ਰਸਿੱਧ ਕਥਾ ਵਾਚਕ ਵਿਨੋਦ ਭਾਰਦਵਾਜ ਸ਼੍ਰੀ ਧਾਮ ਵਰਸਾਨਾ ਮਥੁਰਾ ਵਾਲਿਆਂ ਨੇ ਆਪਣੇ ਕਥਾ ਵਿਚਾਰ ਦੌਰਾਨ ਭਗਵਾਨ ਪਰਸ਼ੂ ਰਾਮ ਦੇ ਜੀਵਨ ਤੇ ਫਲਸਫੇ ਤੇ ਰੌਸ਼ਨੀ ਪਾਈ। ਗੁਰੁ ਕ੍ਰਿਪਾ ਦਾਸ ਨੇ ਭਗਵਾਨ ਪਰਸ਼ੂ ਰਾਮ ਦੇ ਪ੍ਰਕਾਸ਼ ਉਤਸਵ ਤੇ ਬ੍ਰਾਹਮਣ ਸਮਾਜ ਵੱਲੋਂ ਕਰਵਾਏ ਗਏ ਸਮਾਗਮ ਦੀ ਵਧਾਈ ਦਿੱਤੀ। ਪ੍ਰਧਾਨ ਵਿਕਾਸ ਭਾਰਦਵਾਜ ਗੋਲਡੀ ਤੇ ਜਨਰਲ ਸਕੱਤਰ ਪਵਨ ਸ਼ਰਮਾ ਨੇ ਆਖਿਆ ਕਿ ਭਗਵਾਨ ਪਰਸ਼ੂ ਰਾਮ ਦੀ ਅਪਾਰ ਕ੍ਰਿਪਾ ਸਦਕਾ ਭਵਿੱਖ ਵਿਚ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਕਾਸ਼ ਉਤਸਵ ਮਨਾਉਣ ਹਿੱਤ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਰਾਣਾ ਜਗਦੀਪ ਸਿੰਘ, ਲਲਿਤ ਰਾਣਾ, ਵਿਸ਼ੂ ਰਾਣਾ, ਅਜੇ ਰਾਣਾ ਕੌਂਸਲਰ, ਮਨੋਜ ਕੁਮਾਰ, ਰਾਜੀਵ ਅਨੰਦ, ਯਸ਼ਪਾਲ ਸ਼ਰਮਾ, ਪਰਮਜੀਤ ਰੱਤੇਵਾਲੀਆ, ਪਵਨ ਸ਼ਰਮਾ ਮਹਿੰਦੀਪੁਰ, ਐਡਵੋਕੇਟ ਦਿਨੇਸ਼ ਭਾਰਦਵਾਜ, ਗਗਨਦੀਪ ਰਾਣਾ, ਲੇਖ ਰਾਜ ਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ।।ਇਸ ਮੌਕੇ ਸੁਸਾਇਟੀ ਵੱਲੋਂ ਜੋਤੀ ਸਰੂਪ ਪਾਠਕ, ਸਲਾਹਕਾਰ ਨੰਦ ਕਿਸ਼ੋਰ ਸ਼ਰਮਾ, ਵਿਨੋਦ ਕੁਮਾਰ, ਰਿਟਾ. ਇੰਸਪੈਕਟਰ ਰਾਜਿੰਦਰ ਕੁਮਾਰ, ਪ੍ਰਸ਼ਾਂਤ ਪਾਠਕ, ਪੰਕਜ ਪਾਠਕ, ਅਸ਼ਵਨੀ ਸ਼ਹਿਜਪਾਲ ਤੇ ਹੋਰ ਹਾਜ਼ਰ ਸਨ।