ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਪਿੰਡ ਬਛੌੜੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Mon, 12 Jan 2026 03:49 PM (IST)
Updated Date: Tue, 13 Jan 2026 04:00 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ : ਸਾਹਿਬ ਏ ਕਮਾਲ, ਦਸ਼ਮੇਸ਼ ਪਿਤਾ, ਪੰਥ ਦੇ ਬਾਨੀ, ਅੰਮ੍ਰਿਤ ਦੇ ਦਾਤੇ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਬਛੌੜੀ ਵਿਖ਼ੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ। ਗੁਰਦੁਆਰਾ ਸਿੰਘ ਸਭਾ ਬਛੌੜੀ ਵਿਖੇ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆ। ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ ਜਿਸ ਵਿਚ ਢਾਡੀ ਸੁਖਵਿੰਦਰ ਸਿੰਘ ਮੰਢਾਲੀ ਦੇ ਜਥੇ ਨੇ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਸੰਗਤਾਂ ਚ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਪਹਿਲਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਸੰਗਤਾਂ ਲਈ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਵਰਤਾਏ ਗਏ। ਪਿਆਰਾ ਸਿੰਘ ਸਾਬਕਾ ਸਰਪੰਚ ਵੱਲੋ ਹੈਲੀਕਾਪਟਰ ਨਾਲ ਨਗਰ ਕੀਰਤਨ ਵਿਚ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਮੇਜਰ ਸਿੰਘ ਸੈਕਟਰ , ਹੈੱਡ ਗ੍ਰੰਥੀ ਤਾਰਾ ਸਿੰਘ ਪ੍ਰਧਾਨ, ਮਾ. ਕਰਨੈਲ ਸਿੰਘ, ਗਿਆਨੀ ਹਰਦੇਵ ਸਿੰਘ, ਹਰਤਰਨ ਸਿੰਘ, ਹਰਵਿੰਦਰ ਸਿੰਘ ਢਾਹ, ਸਰਪੰਚ ਮਾਸਟਰ ਸੁਲੱਖਣ ਸਿੰਘ, ਬਲਿਹਾਰ ਸਿੰਘ ਭਾਲੜੂ, ਪਰਮਿੰਦਰ ਸਿੰਘ ਢਾਹ, ਸੁਖਪਾਲ ਸਿੰਘ ਗਿੱਲ, ਗਗਨਦੀਪ ਸਿੰਘ ਬਲ, ਦਾਰਾ ਸਿੰਘ ਬਲ, ਮਨਜਿੰਦਰ ਸਿੰਘ ਸਹੋਤਾ, ਰਸ਼ਵਿੰਦਰ ਸਿੰਘ ਬਲ ਅਤੇ ਹੋਰ ਸੰਗਤ ਹਾਜ਼ਰ ਸੀ।