ਗੁਰਦੁਆਰਾ ਸਿੰਘ ਸਭਾ ਹੀਉਂ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਗੁਰਦੁਆਰਾ ਸਿੰਘ ਸਭਾ ਹੀਉਂ ਵਿਖੇ ਪ੍ਰਕਾਸ਼ ਪੁਰਬ ਮਨਾਇਆ
Publish Date: Tue, 13 Jan 2026 02:42 PM (IST)
Updated Date: Tue, 13 Jan 2026 02:45 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਪਿੰਡ ਹੀਉਂ ਦੀ ਸੰਗਤ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਤੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ। ਨਗਰ ਕੀਰਤਨ ਸਜਾਏ ਗਏ। ਸ੍ਰੀ ਅਖੰਡ ਜਾਪ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਗਏ। ਭਾਈ ਗੁਰਪ੍ਰੀਤ ਸਿੰਘ ਪੱਦੀ ਮੱਟ ਵਾਲੀ ਅਤੇ ਭਾਈ ਮਲਕੀਤ ਸਿੰਘ ਮਾਛੀਵਾੜੇ ਵਾਲਿਆਂ ਦੇ ਜਥਿਆਂ ਨੇ ਕਥਾ ਕੀਰਤਨ ਦੁਆਰਾ ਸੰਗਤ ਨੂੰ ਮੰਤਰ ਮੁਗਧ ਕੀਤਾ। ਬੀਬੀ ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਦੇ ਜਥੇ ਨੇ ਆਰਤੀ ਦੇ ਸ਼ਬਦ ਗਾਇਨ ਕਰ ਕੇ ਸਮਾਂ ਬੰਨ੍ਹ ਦਿੱਤਾ। ਜਥੇਦਾਰ ਤਰਲੋਕ ਸਿੰਘ ਫਲੋਰਾ ਨੇ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸੇਵਾ ਕਰਨ ਵਾਲਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਤਿੰਨ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਇੰਦਰਜੀਤ ਸਿੰਘ ਜੇਈ, ਮੇਹਰ ਸਿੰਘ, ਲਛਮਣ ਸਿੰਘ, ਦਰਸ਼ਣ ਸਿੰਘ ਖੋਜੀ, ਪਿਆਰਾ ਰਾਮ ਸਰਪੰਚ, ਧਰਮਵੀਰ ਪਾਲ, ਡਾ. ਪਿਆਰਾ, ਡਾ. ਰਾਮ ਲਾਲ, ਡਾ. ਨਿਰੰਜਣ ਪਾਲ, ਡਾ. ਮੱਖਣ ਪਾਲ, ਹਰਮੇਸ਼ ਸਿੰਘ, ਗੁਰਦਿਆਲ ਰਾਮ, ਤਰਸੇਮ ਲਾਲ ਝੱਲੀ, ਸੰਤੋਖ ਸਿੰਘ ਮਾਨ, ਗੁਰਵਿੰਦਰ ਸਿੰਘ ਮਾਨ, ਜਸਵੀਰ ਸਿੰਘ ਮਾਨ, ਸੁਰਿੰਦਰ ਸਿੰਘ ਜੌਹਲ, ਰਾਜਿੰਦਰ ਸਿੰਘ, ਲਖਮੀਰ ਸਿੰਘ, ਪਰਦੀਪ ਸਿੰਘ, ਰਾਣਾ ਅਸ਼ੋਕ ਕੁਮਾਰ, ਮਨਜੀਤ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ, ਹਰਮਨ ਸਿੰਘ ਸੋਢੀ, ਗੁਰਜੀਤ ਸਿੰਘ, ਕਰਨੈਲ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਸਤਪਾਲ ਸਿੰਘ, ਸੀਤਲ ਸਿੰਘ, ਗੁਰਨਾਮ ਸਿੰਘ ਸੰਧੂ, ਹਰਮਿੰਦਰ ਸਿੰਘ, ਨਿਸ਼ਾਨ ਸਿੰਘ ਫੌਜੀ, ਵਰਿੰਦਰ ਪਾਲ ਸਿੰਘ ਫੌਜੀ, ਸੁਰਿੰਦਰ ਸਿੰਘ ਬੀਸਲਾ, ਮਹਾਂ ਚੰਦ, ਰਘਵੀਰ ਸਿੰਘ, ਤਰਲੋਕ ਸਿੰਘ ਫਲੋਰਾ, ਅੰਜੂ ਰਾਣੀ, ਮਮਤਾ ਰਾਣੀ, ਅਜੀਤ ਕੌਰ, ਸੀਮਾ ਰਾਣੀ, ਅਵਤਾਰ ਕੌਰ ਤੇ ਬੇਅੰਤਪ੍ਰੀਤ ਕੌਰ ਆਦਿ ਸੰਗਤ ਵਿੱਚ ਹਾਜ਼ਰ ਸਨ।