ਭੁਪਿੰਦਰ ਸਿੰਘ ਝਿੰਗੜ ਜ਼ਿਲ੍ਹਾ ਪ੍ਰਧਾਨ ਨਿਯੁਕਤ
ਭੁਪਿੰਦਰ ਸਿੰਘ ਝਿੰਗੜ ਜ਼ਿਲ੍ਹਾ ਪ੍ਰਧਾਨ ਨਿਯੁਕਤ
Publish Date: Sat, 17 Jan 2026 04:48 PM (IST)
Updated Date: Sun, 18 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਗਜ਼ਟਿਡ ਐਡ ਨਾਨ ਗਜ਼ਟਿਡ ਐੱਸਸੀ/ਬੀਸੀ ਫੈੱਡਰੇਸ਼ਨ ਪੰਜਾਬ ਦੀ ਮੀਟਿੰਗ ਸਟੇਟ ਚੇਅਰਮੈਨ ਕੁਲਵਿੰਦਰ ਸਿੰਘ ਬੋਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜਸਬੀਰ ਸਿੰਘ ਪਾਲ ਸਟੇਟ ਚੇਅਰਮੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਤੇ ਨੁਮਾਇੰਦੇ ਹਾਜ਼ਰ ਹੋਏ। ਮੀਟਿੰਗ ’ਚ ਜ਼ਿਲ੍ਹੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਸਤੇ ਭੁਪਿੰਦਰ ਸਿੰਘ ਝਿੰਗੜ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਪੰਜਾਬ ਦੇ ਸਾਰੇ ਲੀਡਰਾਂ ਦੀ ਹਾਜ਼ਰੀ ’ਚ ਉਨ੍ਹਾਂ ਨੂੰ ਨਿਯੁਕਤੀ ਪੱਤਰ ਸਟੇਟ ਕਮੇਟੀ ਵੱਲੋਂ ਦਿੱਤਾ। ਭੁਪਿੰਦਰ ਸਿੰਘ ਝਿੰਗੜ ਨੇ ਕਿਹਾ ਕਿ ਉਹ ਜਥੇਬੰਦੀ ਨੂੰ ਐੱਸਸੀ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਹਿੱਤ ਤੇ ਐੱਸਸੀ ਵਰਗ ਦੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਹਿੱਤ ਦਿਨ ਰਾਤ ਸੰਘਰਸ਼ ਕਰਨਗੇ। ਉਨ੍ਹਾਂ ਨਾਲ ਜ਼ਿਲ੍ਹਾ ਚੇਅਰਮੈਨ ਪ੍ਰਿੰ. ਅਮਰਜੀਤ ਖਟਕੜ ਅਤੇ ਬਲਦੇਵ ਭਾਰਤੀ ਚੀਫ ਆਰਗੇਨਾਈਜਰ ਐੱਨਐੱਲਓ ਹਾਜ਼ਰ ਸਨ। ਇਸ ਮੌਕੇ ਸਟੇਟ ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ, ਸੰਗਰੂਰ ਪ੍ਰਧਾਨ ਮਲਕੀਤ ਸਿੰਘ ਤੇ ਹਰਵਿੰਦਰ ਸਿੰਘ, ਫਰੀਦਕੋਟ ਦੇ ਪ੍ਰਧਾਨ ਮਨੋਹਰ ਲਾਲ, ਹਰਜਸ ਸਿੰਘ ਕਪੂਰਥਲਾ ਦੇ ਪ੍ਰਧਾਨ ਸਤਵਿੰਦਰ ਸਿੰਘ ਟੂਰਾ, ਮਨਜੀਤ ਸਿੰਘ ਵਾਹਦ ਜਲੰਧਰ ਦੇ ਪ੍ਰਧਾਨ ਤੇ ਹੁਸ਼ਿਆਰਪੁਰ ਦੇ ਪ੍ਰਧਾਨ ਬਲਦੇਵ ਸਿੰਘ ਧੁੱਗਾ ਤੇ ਹੋਰ ਹਾਜ਼ਰ ਸਨ।