ਬੀਐੱਡ ਵਿਦਿਆਰਥੀਆਂ ਨੇ ਓਲਡ ਏਜ ਹੋਮ ਤੇ ਬਲਾਈਂਡ ਸਕੂਲ ਦਾ ਕੀਤਾ ਦੌਰਾ
ਬੀਐੱਡ ਵਿਦਿਆਰਥੀਆਂ ਨੇ ਓਲਡ ਏਜ ਹੋਮ ਤੇ ਬਲਾਈਂਡ ਸਕੂਲ ਦਾ ਕੀਤਾ ਦੌਰਾ
Publish Date: Sun, 01 Feb 2026 03:53 PM (IST)
Updated Date: Mon, 02 Feb 2026 04:02 AM (IST)

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸਾਈਂ ਕਾਲਜ ਆਫ਼ ਐਜੂਕੇਸ਼ਨ ਸਰਦੂਲਾਪੁਰ ਦੇ ਬੀਐੱਡ ਵਿਦਿਆਰਥੀਆਂ ਵੱਲੋਂ ਸਿੱਖਿਆ ਦੇ ਨਾਲ-ਨਾਲ ਸਮਾਜਿਕ ਅਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜੇਡੀ ਓਲਡ ਏਜ ਹੋਮ ਟੁਟੋਮਜ਼ਾਰਾ ਅਤੇ ਬਲਾਈਂਡ ਸਕੂਲ ਬਾਹੋਵਾਲ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸੇਵਾ ਭਾਵਨਾ, ਦਇਆ, ਸਹਿਯੋਗ ਅਤੇ ਮਨੁੱਖਤਾ ਦੇ ਗੁਣਾਂ ਨੂੰ ਵਿਕਸਿਤ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਜੀਵਨ ਅਨੁਭਵ ਸੁਣਦਿਆਂ ਅਤੇ ਉਨ੍ਹਾਂ ਨਾਲ ਪਿਆਰ ਭਰਿਆ ਸਮਾਂ ਬਿਤਾਇਆ। ਵਿਦਿਆਰਥੀਆਂ ਨੇ ਇਹ ਅਹਿਸਾਸ ਕੀਤਾ ਕਿ ਬੁਜ਼ੁਰਗਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼ ਹੈ। ਬਜ਼ੁਰਗਾਂ ਵੱਲੋਂ ਦਿੱਤੇ ਗਏ ਜੀਵਨ ਅਨੁਭਵ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇ। ਇਸ ਤੋਂ ਬਾਅਦ ਬੀਐੱਡ ਵਿਦਿਆਰਥੀਆਂ ਨੇ ਬਲਾਈਂਡ ਸਕੂਲ ਬਹੋਵਾਲ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ। ਬੱਚਿਆਂ ਦੇ ਹੌਸਲੇ, ਆਤਮਵਿਸ਼ਵਾਸ ਅਤੇ ਪ੍ਰਤਿਭਾ ਨੂੰ ਵੇਖ ਕੇ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ। ਦੌਰੇ ਦੌਰਾਨ ਅਧਿਆਪਕਾਵਾਂ ਕਨਿਕਾ ਅਤੇ ਗੁਰਜੀਤ ਕੌਰ ਨੇ ਵਿਦਿਆਰਥੀਆਂ ਦੀ ਸੁਚੱਜੀ ਅਗਵਾਈ ਕੀਤੀ। ਕਾਲਜ ਦੇ ਚੇਅਰਮੈਨ ਇੰਜੀਨੀਅਰ ਪੀਕੇ ਜੌਹਰ ਅਤੇ ਵਾਈਸ ਚੇਅਰਮੈਨ ਗੌਰਵ ਜੌਹਰ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿਚ ਮਨੁੱਖੀ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਦੇ ਜ਼ਿੰਮੇਵਾਰ ਅਧਿਆਪਕ ਬਣਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿਣ ਦੀ ਪ੍ਰੇਰਣਾ ਦਿੱਤੀ। ਕਾਲਜ ਪ੍ਰਿੰ. ਡਾ. ਕਾਮਿਨੀ ਨੇ ਕਿਹਾ ਕਿ ਸਾਈਂ ਕਾਲਜ ਆਫ਼ ਐਜੂਕੇਸ਼ਨ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਇਹ ਦੌਰਾ ਵਿਦਿਆਰਥੀਆਂ ਲਈ ਸਿੱਖਣਯੋਗ, ਯਾਦਗਾਰ ਅਤੇ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ। ਇਸ ਮੌਕੇ ਪ੍ਰਿੰ. ਡਾ. ਕਾਮਿਨੀ, ਡਾ. ਸਰਬਜੀਤ ਅਤੇ ਸਟਾਫ ਹਾਜ਼ਰ ਸਨ।