ਰਾਜਾ ਸਾਹਿਬ ਸਕੂਲ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਰਾਜਾ ਸਾਹਿਬ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Publish Date: Fri, 23 Jan 2026 04:42 PM (IST)
Updated Date: Sat, 24 Jan 2026 04:04 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਭਾਰਤੀ ਸੰਸਕ੍ਰਿਤੀ, ਪਰੰਪਰਾ ਉਤਸ਼ਾਹ ਦਾ ਤਿਉਹਾਰ ਬਸੰਤ ਪੰਚਮੀ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਚ ਖੁਸ਼ੀ ਤੇ ਸ਼ਰਧਾ ਨਾਲ ਮਨਾਈ ਗਈ। ਬੱਚਿਆਂ ਨੇ ਪਰਮਾਤਮਾ ਦੇ ਗੁਣਗਾਨ ਕੀਤੇ। ਨਰਿੰਦਰ ਕੌਰ ਨੇ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਕਬਾਲ ਕੌਰ ਨੇ ਭਾਰਤੀ ਸਭਿਆਚਾਰ ਵਿਚ ਬਸੰਤ ਪੰਚਮੀ ਦੀ ਮਹੱਤਤਾ ਬਾਰੇ ਪਰਚਾ ਪੜ੍ਹਿਆ। ਪ੍ਰਿੰ. ਤਰਜੀਵਨ ਸਿੰਘ ਗਰਚਾ ਨੇ ਭਾਰਤੀ ਤਿਉਹਾਰਾਂ ਵਿਚ ਬਸੰਤ ਪੰਚਮੀ ਵੱਖ ਧਰਮਾ, ਖਿੱਤਿਆ ਵਿਚ ਕਿਵੇਂ ਮਨਾਈ ਜਾਂਦੀ ਹੈ ਤੇ ਸਮਾਜ ਤੇ ਕੀ ਪ੍ਰਭਾਵ ਹੈ ਬਾਰੇ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਪਰੰਪਰਾ ਅਨੁਸਾਰ ਪੀਲੇ ਲੰਗ ਦੇ ਕੱਪੜੇ ਪਾਏ ਅਤੇ ਪੀਲੇ ਰੰਗ ਦਾ ਖਾਣਾ ਲਿਆਂਦਾ ਤੇ ਮਹੱਤਤਾ ਦਰਸ਼ਾਉਂਦੇ ਪੋਸਟਰ ਤੇ ਬੈਨਰ ਦੇ ਪਤੰਗ ਬਣਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਕਰਨ ਸਿੰਘ, ਜਸਵਿੰਦਰ ਕੌਰ, ਅਜੈ ਕੁਮਾਰ, ਬਲਵੀਰ ਕੌਰ, ਸੀਮਾ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਨਰਿੰਦਰ ਪਾਲ, ਅਮਰਜੀਤ ਕੌਰ, ਹਰਦੀਪ ਕੌਰ, ਹਰਪ੍ਰੀਤ ਕੌਰ, ਮੇਨਕਾ, ਐਸ਼ਵਰਿਆ, ਰੋਬਨ ਕੁਮਾਰੀ, ਹਾਜ਼ਰ ਸਨ।