ਬੀਐੱਲਐੱਮ ਗਰਲਜ਼ ਕਾਲਜ ’ਚ ਬਸੰਤ ਤੇ ਨੈਸ਼ਨਲ ਯੂਥ ਡੇ ਮਨਾਇਆ
ਬੀਐਲਐਮ ਗਰਲਜ ਕਾਲਜ 'ਚ ਬਸੰਤ ਪੰਚਮੀ ਅਤੇ ਨੈਸ਼ਨਲ ਯੂਥ ਡੇ ਮਨਾਇਆ
Publish Date: Fri, 23 Jan 2026 05:25 PM (IST)
Updated Date: Sat, 24 Jan 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੀਐਲਐਮ ਗਰਲਜ਼ ਕਾਲਜ ਵਿਖੇ ਕਲਚਰਲ ਸੁਸਾਇਟੀ ਦੇ ਇੰਚਾਰਜ ਪ੍ਰੋ. ਸੁਰਿੰਦਰ ਕੌਰ, ਰੈਡ ਰਿਬਨ ਕਲੱਬ ਦੇ ਇੰਚਾਰਜ ਡਾ. ਗੌਰੀ ਅਤੇ ਐਨਐੱਸਐਸ ਯੂਨਿਟ ਦੇ ਇੰਚਾਰਜ ਡਾ. ਹਰਦੀਪ ਕੌਰ ਦੀ ਦੇਖਰੇਖ ਵਿਚ ਬਸੰਤ ਤਿਉਹਾਰ ਦੇ ਨਾਲ-ਨਾਲ ਨੈਸ਼ਨਲ ਯੂਥ ਡੇ ਮਨਾਇਆ ਗਿਆ। ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ ਅਤੇ ਡਿਸਏਬਲਡ ਪਰਸਨਸ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਹੋਰ ਮਹਿਮਾਨ ਰਾਜ ਕੁਮਾਰ ਸਕੱਤਰ ਡਿਸੇਬਲਡ ਪਰਸਨਸ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਕਾਰਜਕਾਰੀ ਮੈਂਬਰ ਅਤੇ ਕੁਲਜੀਤ ਨੇ ਸ਼ਿਰਕਤ ਫਰਮਾਨ ਕੀਤੀ। ਉਨ੍ਹਾਂ ਕਿਹਾ ਕਿ ਨੈਸ਼ਨਲ ਯੂਥ ਡੇ ਮਨਾਉਂਦਿਆਂ ਪ੍ਰੋਗਰਾਮ ਦਾ ਆਗਾਜ਼ ਜੋਤੀ ਪ੍ਰਜਵਲਨ ਤੋਂ ਕੀਤਾ ਗਿਆ।।ਉਪਰੰਤ ਨੇਤਰਹੀਨ ਵਰਗ ਦੀ ਸਿੱਖਿਆ ਅਤੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਲੁਇਸ ਬਰੇਲ ਦੇ 217ਵੇਂ ਜਨਮ ਦਿਵਸ ਨੂੰ ਸਮਰਪਿਤ ਲੁਈਸ ਬਰੇਲ ਲਿਪੀ ’ਚ ਤਿਆਰ ਕੀਤਾ ਗਿਆ। ਇਕ ਵਿਸ਼ੇਸ਼ ਕੈਲੰਡਰ ਬੀਐਲਐਮ ਗਰਲਜ਼ ਕਾਲਜ ਵਿਚ ਆਏ ਡਿਸਏਬਲ ਪਰਸਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ, ਸਕੱਤਰ ਰਾਜਕੁਮਾਰ, ਕਾਲਜ ਪ੍ਰਿੰਸੀਪਲ, ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ਼ ਅਤੇ ਹੋਰ ਕਾਲਜ ਸਟਾਫ ਮੈਂਬਰਾਂ ਵੱਲੋਂ ਪੰਜਾਬ‘ਚ ਪਹਿਲੀ ਵਾਰ ਘੁੰਡ ਚੁਕਾਈ ਕੀਤੀ। ਸੰਦੀਪ ਸ਼ਰਮਾ ਨੇ ਕਿਹਾ ਕਿ ਲੂਈਸ ਬਰੇਲ ਲਿਪੀ ਨੇ ਨੇਤਰਹੀਨ ਵਿਅਕਤੀਆਂ ਦੀ ਜ਼ਿੰਦਗੀ ਵਿਚ ਇਨਕਲਾਬੀ ਬਦਲਾਵ ਲਿਆਂਦਾ ਹੈ। ਬਰੇਲ ਲਿਪੀ ਵਿਚ ਤਿਆਰ ਕੀਤਾ ਇਹ ਕੈਲੰਡਰ ਨੇਤਰਹੀਨ ਵਰਗ ਨੂੰ ਰੋਜਾਨਾ ਜੀਵਨ ਵਿਚ ਤਾਰੀਖਾਂ ਅਤੇ ਮਹੱਤਵਪੂਰਨ ਦਿਨਾਂ ਦੀ ਜਾਣਕਾਰੀ ਸੁਤੰਤਰ ਤੌਰ ਤੇ ਪ੍ਰਾਪਤ ਕਰਨ ਵਿਚ ਮਦਦਗਾਰ ਸਾਬਿਤ ਹੋਵੇਗਾ। ਸੰਸਥਾ ਦੇ ਸਕੱਤਰ ਨੇ ਦੱਸਿਆ ਕਿ ਇਸ ਕੈਲੰਡਰ ਦਾ ਮੁੱਖ ਉਦੇਸ਼ ਨੇਤਰਹੀਣ ਭੈਣ ਭਰਾਵਾਂ ਨੂੰ ਆਤਮ ਨਿਰਭਰ ਬਣਾਉਣਾ ਤੇ ਸਮਾਜ ’ਚ ਬਰਾਬਰੀ ਦਾ ਅਹਿਸਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਹੋਰ ਜਾਗਰੂਕਤਾ ਭਰੇ ਪ੍ਰੋਜੈਕਟ ਜਾਰੀ ਰੱਖੇ ਜਾਣਗੇ ਅਤੇ ਡਿਸਏਬਲ ਪਰਸਨ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਲਈ 11000 ਰੁਪਏ ਦੇਣ ਦਾ ਵਾਅਦਾ ਵੀ ਕੀਤਾ। ਉਪਰੰਤ ਐਨਐਸਐਸ ਵਲੰਟੀਅਰ ਸਵਸਤੀ ਵੱਲੋਂ ਸੁਆਮੀ ਵਿਵੇਕਾਨੰਦ ਜੀ ਦੇ ਉੱਪਰ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਕੇ ਉਨਾਂ ਦੀ ਜਨਮ ਦਿਵਸ ਨੂੰ ਸਮਰਪਿਤ ਕੀਤਾ ਗਿਆ।। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵਿਚ ਨੌਜਵਾਨ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਦੇ ਸੰਦੇਸ਼ ਉਠੋ ਜਾਗੋ ਅਤੇ ਲਕਸ਼ ਹਾਸਲ ਕਰਨ ਤੱਕ ਨਾ ਰੁਕੋ ਨੌਜਵਾਨ ਪੀੜੀ ਨੂੰ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਇਸ ਬਾਰੇ ਵਿਖਾਇਆ ਗਿਆ। ਪ੍ਰੋਗਰਾਮ ਦੇ ਚਲਦੇ ਹੋਏ ਕਾਲਜ ਵਿਦਿਆਰਥਣਾਂ ਨੇ ਕਲਚਰਲ ਸੁਸਾਇਟੀ ਦੀ ਰਹਿਨੁਮਾਈ ਹੇਠ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ’ਚ ਗੀਤ-ਸੰਗੀਤ ਤੇ ਨਾਚ ਸ਼ਾਮਲ ਸਨ। ਇਸ ਦੌਰਾਨ ਕਾਲਜ ਵੱਲੋਂ ਕੁਕਿੰਗ ਮੁਕਾਬਲਾ ਵੀ ਕਰਵਾਇਆ, ਜਿਸ ’ਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ। ਨਤੀਜੇ ਵਜੋਂ ਕੁਕਿੰਗ ਮੁਕਾਬਲੇ ’ਚੋਂ ਸਵਸਤੀ ਨੇ ਪਹਿਲਾ ਸਥਾਨ, ਮਨਦੀਪ ਨੇ ਦੂਸਰਾ ਸਥਾਨ, ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਤੇ ਵਿਸ਼ੇਸ਼ ਸਨਮਾਨ ਮੋਨੀਕਾ ਨੂੰ ਦਿੱਤਾ ਗਿਆ। ਬਸੰਤ ਮਨਾਉਂਦਿਆਂ ਮਿਸ ਬਸੰਤ ਸਵਸਤੀ ਨੂੰ ਕੱਢਿਆ ਗਿਆ, ਫਸਟ ਰਨਰਅੱਪ ਸੁਦੀਕਸ਼ਾ, ਸੈਕਿੰਡ ਰਨਰਅੱਪ ਅੰਮ੍ਰਿਤ ਅਤੇ ਵਿਸ਼ੇਸ਼ ਸਨਮਾਨ ਮਿਹਰ ਨੂੰ ਦਿੱਤਾ ਗਿਆ। ਅਧਿਆਪਕਾਂ ਵਿੱਚੋਂ ਮਿਸ ਬਸੰਤ ਦਾ ਖਿਤਾਬ ਗੁਰਦੀਪ ਕੌਰ ਨੂੰ ਦਿੱਤਾ ਗਿਆ। ਜੇਤੂ ਵਿਦਿਆਰਥਣਾਂ ਨੂੰ ਕਾਲਜ ਪ੍ਰਿੰਸੀਪਲ, ਡੀਨ ਕਲਚਰਲ ਅਫੇਅਰਸ ਪ੍ਰੋ. ਨਿਵੇਦਿਤਾ, ਕਲਚਰਲ ਸੁਸਾਇਟੀ ਦੇ ਇੰਚਾਰਜ ਪ੍ਰੋ. ਸੁਰਿੰਦਰ ਕੌਰ, ਰੈਡਰਿਬਨ ਕਲੱਬ ਦੇ ਇੰਚਾਰਜ ਡਾ. ਗੌਰੀ, ਐਨਐਸਐਸ ਯੂਨਿਟ ਦੇ ਇੰਚਾਰਜ ਡਾ. ਹਰਦੀਪ ਕੌਰ ਨੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਮੂਹ ਕਾਲਜ ਸਟਾਫ ਮੈਂਬਰ ਸ਼ਾਮਲ ਸਨ।