ਜ਼ਿਲ੍ਹੇ ਅੰਦਰ ਆਤਿਸ਼ਬਾਜ਼ੀ/ਪਟਾਖੇ ਚਲਾਉਣ ’ਤੇ ਪਾਬੰਦੀ
ਜ਼ਿਲ੍ਹੇ ਅੰਦਰ ਆਤਿਸ਼ਬਾਜੀ/ਪਟਾਖੇ ਚਲਾਉਣ 'ਤੇ ਪਾਬੰਦੀ
Publish Date: Sun, 11 Jan 2026 04:22 PM (IST)
Updated Date: Mon, 12 Jan 2026 04:03 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਐਕਟ 2023 ਅਧੀਨ ਧਾਰਾ 163 ਵਿਚ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਆਤਿਸ਼ਬਾਜ਼ੀ/ਪਟਾਖੇ (ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਆਦਿ ਸ਼ਾਮਲ ਹਨ) ਦੇ ਚਲਾਉਣ ’ਤੇ ਪੂਰਨ ਪਾਬੰਦੀ ਲਾਈ ਹੈ। ਉਨ੍ਹਾਂ ਆਪਣੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 ਅਤੇ ਸਿਵਲ ਰਿੱਟ ਪਟੀਸ਼ਨ ਨੰਬਰ 23905 ਆਫ 2017 ਵਿਚ ਪਾਸ ਕੀਤੇ ਹੁਕਮਾਂ ਰਾਹੀਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਪਟਾਖੇ ਚਲਾਉਣ ’ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਪਿੱਠ ਅੰਕਣ ਨੰਬਰ 3293-3332/ਐਮਏ ਮਿਤੀ 26.09.2025 ਰਾਹੀਂ ਵੱਖ-ਵੱਖ ਮੌਕਿਆ ਤੇ ਪਟਾਕੇ ਚਲਾਉਣ ਦੇ ਨਿਰਧਾਰਿਤ ਕੀਤੇ ਸਮੇਂ ਸੰਬੰਧੀ ਜਾਰੀ ਹੁਕਮ ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ 10 ਮਾਰਚ 2026 ਤੱਕ ਲਾਗੂ ਰਹੇਗਾ।