ਬਲਦੇਵ ਰਾਜ ਨੇ ਪ੍ਰਮੋਸ਼ਨ ’ਤੇ ਲਾਏ ਪੌਦੇ
ਬਲਦੇਵ ਰਾਜ ਨੇ ਪ੍ਰਮੋਸ਼ਨ 'ਤੇ ਲਗਾਏ ਪੌਦੇ
Publish Date: Sun, 08 Mar 2026 05:45 PM (IST)
Updated Date: Mon, 09 Mar 2026 04:06 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰ ਜੀਤ ਰਾਮ ਹਿਆਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚਲਾਈ ਮੁਹਿੰਮ ਤਹਿਤ ਹਰ ਖੁਸ਼ੀ ਦੇ ਮੌਕੇ ਜਿਵੇਂ ਜਨਮ ਦਿਨ, ਪਦਉਨਤੀ, ਵਿਆਹ, ਵਰ੍ਹੇਗੰਢ, ਰਿਟਾਇਰਮੈਂਟ ਜਾਂ ਹਰੇਕ ਇਤਿਹਾਸਕ ਦਿਨ ਘੱਟੋ ਘੱਟ ਇਕ ਪੌਦਾ ਆਪਣੇ ਘਰ ਜਾਂ ਜਨਤਕ ਥਾਵਾਂ ਤੇ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ ਦੇ ਉਪਰਾਲੇ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਿਉਂ ਕਿ ਦਰਖਤ ਸਾਨੂੰ ਸ਼ੁੱਧ ਆਕਸੀਜਨ ਪ੍ਰਦਾਨ ਕਰਦੇ ਹਨ। ਜੇਕਰ ਅਸੀਂ ਦਰਖਤ ਨਹੀਂ ਲਗਾਵਾਂਗੇ ਤਾਂ ਸਾਨੂੰ ਆਕਸੀਜਨਾਂ ਲਈ ਹਸਪਤਾਲਾਂ ਵਿਚ ਦਾਖਲ ਹੋਣ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਬਲਦੇਵ ਰਾਜ ਔੜ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਔੜ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੀ ਪ੍ਰਮੋਸ਼ਨ ਦੀ ਖੁਸ਼ੀ ਮੌਕੇ ਹਾਰਨ ਬਿਲ ਈਕੋ ਕਲੱਬ ਦੇ ਸਹਿਯੋਗ ਨਾਲ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ। ਸਿ ਮੌਕੇ ਪ੍ਰਿੰ. ਰਾਜਨ ਭਾਰਦਵਾਜ, ਵਾਤਾਵਰਨ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰ ਜੀਤ ਰਾਮ ਹਿਆਲਾ, ਹਰਪਾਲ ਸਿੰਘ ਚੱਕਦਾਨਾ, ਗੁਰਨਾਮ ਸਿੰਘ ਪੁੰਨੂਮਜਾਰਾ, ਕੁਲਵਿੰਦਰ ਕੌਰ, ਪਰਮਜੀਤ ਕੁਮਾਰ, ਰਾਜ ਰਾਣੀ, ਲਾਲੀ ਜੋਸ਼ੀ, ਕਿਰਨ ਪਾਲ, ਅਰਵਿੰਦਰ ਸਿੰਘ, ਧਰਮ ਸਿੰਘ, ਪ੍ਰਵੀਨ ਕਮਾਰੀ, ਨੀਰੂ ਬਾਲਾ, ਅਮਨਦੀਪ ਆਦਿ ਹਾਜ਼ਰ ਸਨ।