ਬਲਵੀਰ ਕਰਨਾਣਾ ਨੇ ਮੰਗੂਵਾਲ ਵਾਸੀਆਂ ਦੀਆਂ ਮੰਗਾਂ ਸੁਣੀਆਂ
ਬਲਵੀਰ ਕਰਨਾਣਾ ਨੇ ਮੰਗੂਵਾਲ ਵਾਸੀਆਂ ਦੀਆਂ ਮੰਗਾਂ ਸੁਣੀਆਂ
Publish Date: Thu, 19 Feb 2026 04:31 PM (IST)
Updated Date: Fri, 20 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਕਰਨਾਣਾ ਨੇ ਪਿੰਡ ਮੰਗੂਵਾਲ ਵਾਸੀਆਂ ਨਾਲ ਸਾਬਕਾ ਸਰਪੰਚ ਅਜੀਤ ਰਾਮ ਦੇ ਘਰ ਮੀਟਿੰਗ ਕੀਤੀ। ਪਿੰਡ ਵਾਸੀਆਂ ਨੇ ਬਲਵੀਰ ਕਰਨਾਣਾ ਨੂੰ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਪਿੰਡ ਵਾਸੀਆਂ ਨੇ ਜੰਝ ਘਰ ਵਿਚ ਲਾਇਬ੍ਰੇਰੀ ਬਣਾਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਦੀ ਮੰਗ ਕੀਤੀ। ਪਿੰਡ ਮੰਗੂਵਾਲ ਤੋਂ ਖਟਕੜ੍ਹ ਕਲਾਂ ਤੱਕ ਸੜਕ ਦੀ ਹਾਲਤ ਬਹੁਤ ਖਰਾਬ ਹੈ। ਜਿਸ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇ। ਪਿੰਡ ਵਿਚ 4.5 ਏਕੜ ਜ਼ਮੀਨ ਗਰਾਊਂਡ ਲਈ ਛੱਡੀ ਹੋਈ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰਾਉਂਡ ਵਿਚ ਸਟੇਡੀਅਮ ਬਣਵਾਇਆ ਜਾਵੇ। ਬਲਵੀਰ ਕਰਨਾਣਾ ਨੇ ਮੰਗਾਂ ਮੰਨਣ ਦਾ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਹ ਮੰਗਾਂ ਜਲਦੀ ਹੀ ਪੂਰੀਆਂ ਹੋ ਜਾਣਗੀਆਂ। ਇਸ ਮੌਕੇ ਜਸਬੀਰ ਸਿੰਘ ਨੰਬਰਦਾਰ, ਜੈ ਰਾਮ, ਅਜੀਤ ਸਿੰਘ, ਪ੍ਰੇਮ ਲਤਾ ਨਰੇਗਾ ਮੇਟ ਅਤੇ ਹੋਰ ਹਾਜ਼ਰ ਸਨ।