ਡਮ ਡਮ ਸ਼ਿਵਾ ਦਾ ਡਮਰੂ ਵੱਜਿਆ ਨਾਲ ਗੂੰਜਿਆ ਬਲਾਚੌਰ
ਡਮ ਡਮ ਸ਼ਿਵਾ ਦਾ ਡਮਰੂ ਵੱਜਿਆ ਨਾਲ ਗੂੰਜਿਆ ਬਲਾਚੌਰ
Publish Date: Sat, 14 Feb 2026 05:20 PM (IST)
Updated Date: Sun, 15 Feb 2026 04:04 AM (IST)

‘ਜੈ ਭੋਲੇ ਭੰਡਾਰੀ, ਤੇਰੀ ਮਹਿਮਾ ਹੈ ਨਿਆਰੀ’ ਦੇ ਜੈਕਾਰਿਆਂ ਨਾਲ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਸ਼ਿਵ ਸ਼ਕਤੀ ਸੇਵਾਦਾਰ ਮੰਡਲੀ ਪ੍ਰਬੰਧਕ ਕਮੇਟੀ ਪਿੰਡ ਮਹਿੰਦੀਪੁਰ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦੇ ਪਾਵਨ ਪੂਰਬ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਰੰਭ ਕੀਤਾ। ਸ਼ੋਭਾ ਯਾਤਰਾ ਜੈ ਭੋਲੇ ਭੰਡਾਰੀ ਤੇਰੀ ਮਹਿਮਾ ਹੈ ਨਿਆਰੀ ਦੇ ਜੈਕਾਰਿਆਂ ਨਾਲ ਸ਼ਿਵ ਮੰਦਿਰ ਪਿੰਡ ਮਹਿੰਦੀਪੁਰ ਤੋਂ ਬੈਂਡ ਵਾਜਿਆਂ ਨਾਲ ਆਰੰਭ ਕੀਤੀ। ਸਥਾਨਕ ਨਗਰ ਕੌਂਸਲ ਬਲਾਚੌਰ ਦੇ ਵੱਖ-ਵੱਖ ਸਥਾਨਾਂ ਉਪਰ ਪੂਜਣ ਉਪਰੰਤ ਵਾਪਸ ਮੇਨ ਚੌਕ ਤੋਂ ਹੁੰਦੀ ਹੋਈ ਮਹਿੰਦੀਪੁਰ ਸ਼ਿਵ ਮੰਦਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿਚ ਸਜਾਈਆਂ ਵੱਖ-ਵੱਖ ਝਾਕੀਆਂ ਸੰਗਤਾਂ ਵਿਚ ਖਿੱਚ ਦਾ ਕੇਂਦਰ ਰਹੀਆਂ। ਇਸ ਸ਼ੋਭਾ ਯਾਤਰਾ ਦੇ ਅੱਗੇ ਅੱਗੇ ਬੈਂਡ ਪਾਰਟੀ ਸ਼ਿਵ ਮਹਿਮਾ ਦੇ ਗੁਣਗਾਨ ਨੂੰ ਰਸ ਭਿੰਨੀਆਂ ਧੁੰਨਾ ਰਾਹੀਂ ਵਾਤਾਵਰਨ ਨੂੰ ਹੋਰ ਵੀ ਮਨ ਮੋਹਿਕ ਰਹੀਆਂ ਸਨ। ਇਸ ਸ਼ੋਭਾ ਯਾਤਰਾ ਵਿਚ ਬੀਬੀਆਂ ਅਤੇ ਹੋਰ ਸੰਗਤਾਂ ਦਾ ਵੱਡੀ ਗਿਣਤੀ ਚ ਜਥਾ ਅਤੇ ਇਸੇ ਤਰ੍ਹਾਂ ਹੀ ਮੋਟਰ ਸਾਈਕਲਾਂ, ਟਰੈਕਟਰ ਟਰਾਲੀਆਂ, ਕਾਰਾਂ ਜੀਪਾਂ ਵਿਚ ਵੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਪ੍ਰਭੂ ਸ਼ਿਵ ਭੋਲੇ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕਰਦਾ ਹੋਇਆ ਚੱਲ ਰਿਹਾ ਸੀ। ਸ਼ਿਵ ਭੋਲੇ ਨਾਥ ਜੀ ਦੀ ਪਾਲਕੀ ਫੁੱਲ ਮਾਲਾਵਾਂ ਨਾਲ ਸੁੰਦਰ ਢੰਗ ਨਾਲ ਸਜਾਈ ਹੋਈ ਸੀ। ਸ਼ਹਿਰ ਅੰਦਰ ਵੱਖ ਵੱਖ ਸਥਾਨਾਂ ਤੇ ਸ਼ਰਧਾਲੂਆਂ ਵੱਲੋਂ ਸੰਗਤਾਂ ਲਈ ਲੰਗਰ ਵੀ ਲਗਾਏ। ਸ਼ਿਵ ਸ਼ਕਤੀ ਸੇਵਾ ਮੰਡਲੀ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਵਿਕਾਸ ਭਾਰਦਵਾਜ ਨੇ ਦੱਸਿਆ ਕਿ ਪਿਛਲੇ ਸੱਤ ਦਿਨਾਂ ਤੋਂ ਹੀ ਸ਼ਿਵਰਾਤਰੀ ਦੇ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼ਿਵ ਮੰਦਿਰ ਪਿੰਡ ਮਹਿੰਦੀਪੁਰ ਤੋਂ ਪ੍ਰਭਾਤ ਫੇਰੀ ਵੀ ਕੱਢੀਆਂ ਗਈਆਂ ਹਨ ਅਤੇ 16 ਫਰਵਰੀ ਨੂੰ ਸ਼ਿਵ ਮੰਦਿਰ ਪਿੰਡ ਮਹਿੰਦੀਪੁਰ ਵਿਖੇ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਇਸ ਸ਼ੋਭਾ ਯਾਤਰਾ ਵਿਚ ਵਿਧਾਇਕ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ, ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਸੁਨੀਤਾ ਸ਼ਰਮਾ, ਬਲਜੀਤ ਕੌਰ, ਮਨਜੀਤ ਭੋਲਾ, ਕੌਂਸਲਰ ਨਰੇਸ਼ ਚੇਚੀ, ਕੌਂਸਲਰ ਪਰਮਿੰਦਰ ਪੰਮਾ, ਰਾਣਾ ਰਣਦੀਪ ਕੌਸ਼ਲ, ਸਾਬਕਾ ਕੌਂਸਲਰ ਸੋਡੀ ਸਿੰਘ, ਜੋਗਿੰਦਰ ਚੇਲਾ, ਵਿਕਾਸ ਗੋਲਡੀ, ਪੰਡਿਤ ਸੁਨੀਲ ਝਾਅ ਸ਼ਾਸਤਰੀ, ਪਰਵੀਨ ਗੋਲਾ, ਰਾਜੂ ਆਨੰਦ, ਅਵਤਾਰ ਸਿੰਘ ਗਹੀਰ, ਲੇਖ ਰਾਜ ਸ਼ਰਮਾ, ਪਵਨ ਕੁਮਾਰ ਸ਼ਰਮਾ, ਵਿੱਕੀ ਧੀਮਾਨ, ਨੰਦ ਕਿਸ਼ੋਰ, ਗਿਆਨ ਸਿੰਘ ਭਨੂੰ, ਬਾਬੂ ਆਤਮਾ ਰਾਮ, ਗੁਰਦੇਵ ਸਿੰਘ, ਮਹਿੰਦਰ ਪਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।