ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ ਜਿੱਤੇ 3 ਮੈਡਲ
ਬਾਹੜੋਵਾਲ ਦੇ ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ ਜਿੱਤੇ 3 ਮੈਡਲ
Publish Date: Sat, 07 Mar 2026 04:57 PM (IST)
Updated Date: Sun, 08 Mar 2026 04:06 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਜ਼ਿਲ੍ਹੇ ਦੇ ਪ੍ਰਮੁੱਖ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਿੰਡ ਬਾਹੜੋਵਾਲ ਦੇ ਪਹਿਲਵਾਨ ਲੜਕੇ-ਲੜਕੀਆਂ ਨੇ ਜ਼ਿਲ੍ਹਾ ਸੰਗਰੂਰ ਵਿਖੇ ਹੋਈ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ 2 ਚਾਂਦੀ ਦੇ ਅਤੇ 1 ਕਾਂਸੀ ਦਾ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਕਲੱਬ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।।ਇਨ੍ਹਾਂ ਤਿੰਨਾਂ ਜੇਤੂ ਪਹਿਲਵਾਨਾਂ ਦਾ ਸਨਮਾਨ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ ਨੇ ਕਰਦਿਆਂ ਦੱਸਿਆ ਕਿ ਪੰਜਾਬ ਸਟੇਟ ਕੁਸ਼ਤੀ ਚੈਪਨੀਅਨਸ਼ਿੱਪ ਅੰਡਰ 15 ਸਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਈ ਸੀ। ਇਸ ’ਚ ਕਲੱਬ ਵਿਚ ਟਰੇਨਿੰਗ ਪ੍ਰਾਪਤ ਕਰਦੇ ਹਰਮਨ ਸਿੰਘ ਪੁੱਤਰ ਗੁਰਬਖਸ਼ ਪਿੰਡ ਮਜਾਰੀ ਨੇ 75 ਕਿੱਲੋਗ੍ਰਾਮ ਭਾਰ ਵਰਗ ਦੇ ਗ੍ਰੀਕੋਰੋਮਨ ਸਟਾਈਲ ਕੁਸ਼ਤੀ ਮੁਕਾਬਲੇ ਵਿਚ ਅਤੇ 57 ਕਿਲੋਗ੍ਰਾਮ ਭਾਰ ਵਰਗ ਵਿਚ ਸਾਹਿਲ ਪ੍ਰੀਤ ਸਿੰਘ ਪੁੱਤਰ ਸੰਨੀ ਪਿੰਡ ਮਜਾਰੀ ਨੇ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰਦੇ ਚਾਂਦੀ ਦੇ ਮੈਡਲ ਜਿੱਤੇ।। ਜਦਕਿ 52 ਕਿਲੋ ਭਾਰ ਵਰਗ ਵਿਚੋਂ ਅਰਮਾਨ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਚਾਹਲ ਖੁਰਦ ਨੇ ਗ੍ਰੀਕੋ ਰੋਮਨ ਸਟਾਈਲ ਵਿਚ ਤੀਜਾ ਸਥਾਨ ਪ੍ਰਾਪਤ ਕਰ ਕੇ ਕਾਂਸੀ ਦਾ ਮੈਡਲ ਜਿੱਤਿਆ। ਇਸ ਮੌਕੇ ਬਾਹੜੋਵਾਲ ਨੇ ਜੇਤੂ ਪਹਿਲਵਾਨਾਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਕੁਸ਼ਤੀ ਕੋਚ ਬਲਬੀਰ ਸੋਂਧੀ ਨੂੰ ਵਧਾਈਆਂ ਦਿੱਤੀਆਂ। ਇਸ ਸਨਮਾਨ ਸਮਾਰੋਹ ਮੌਕੇ ਸੁਖਜਿੰਦਰ ਸਿੰਘ ਲਾਦੀਆਂ ਅਤੇ ਮੱਖਣ ਸਿੰਘ ਹੱਪੋਵਾਲ ਹਾਜ਼ਰ ਸਨ।