ਪਿੰਡ ਕੁਲਥਮ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ
ਪਿੰਡ ਕੁਲਥਮ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ
Publish Date: Thu, 16 Apr 2026 06:02 PM (IST)
Updated Date: Fri, 17 Apr 2026 04:13 AM (IST)
16ਐਨਐਸਆਰ12ਪੀ ਪਿੰਡ ਕੁਲਥਮ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਹੋਏ ਪਿੰਡ ਵਾਸੀ। ਪੰਜਾਬੀ ਜਾਗਰਣ ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਪਿੰਡ ਕੁਲਥਮ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਕੇਕ ਕੱਟ ਕੇ ਮਨਾਇਆ ਗਿਆ। ਸਭ ਤੋਂ ਬਾਬਾ ਸਾਹਿਬ ਦੀ ਫੋਟੋ ਤੇ ਫੁੱਲ-ਮਾਲਾਵਾਂ ਅਰਪਣ ਕੀਤੀਆਂ। ਉਪਰੰਤ ਰੌਜ਼ਾ ਮੁਹੱਲਾ ਵਿਖੇ ਕੇਟ ਕੱਟਿਆ ਗਿਆ। ਇਕੱਤਰ ਸੰਗਤ ਨੂੰ ਕੇਕ ਤੇ ਪੇਸਟੀਆਂ ਵੀ ਵੰਡੀਆਂ। ਇਸ ਸਮੇਂ ਪੜ੍ਹਾਈ ਵਿਚੋਂ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਇਤਿਹਾਸਕ ਜੀਵਨ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਲਿਖ ਕੇ ਸਾਰਿਆਂ ਨੂੰ ਬਰਾਬਰਤਾ ਪ੍ਰਦਾਨ ਕੀਤੀ। ਇਸ ਮੌਕੇ ਬਲਦੇਵ ਸਿੰਘ, ਜੋਗਿੰਦਰ ਪਾਲ, ਬਲਜਿੰਦਰ ਕੁਮਾਰ, ਬਲਵੀਰ ਕੁਮਾਰ, ਬੰਕਾ ਰਾਮ, ਪਰਮਜੀਤ ਕਲਾਕਾਰ, ਦੀਸ਼ਾ, ਮਹਿੰਗਾ ਰਾਮ, ਗਿਰਧਾਰੀ ਲਾਲ, ਜ਼ਿੰਦੀ, ਬਹਾਦਰ ਪੰਚ, ਚਮਨ ਲਾਲ, ਟੋਨੀ, ਰਵੀ ਕੁਮਾਰ, ਦੀਸ਼ਾ, ਲੈਂਬਰ ਕੁਮਾਰ ਪੰਚ, ਬਲਵੰਤ ਰਾਏ ਆਦਿ ਹਾਜ਼ਰ ਸਨ।