ਔਜਲਾ ਢੱਕ ਵਿਖੇ ਬਾਬਾ ਪੁਰਾਣਾ ਦਾ ਸਾਲਾਨਾ ਜੋੜ ਮੇਲਾ ਆਰੰਭ
ਔਜਲਾ ਢੱਕ ਵਿਖੇ ਬਾਬਾ ਪੁਰਾਣਾ ਦਾ ਸਲਾਨਾ ਜੋੜ ਮੇਲਾ ਆਰੰਭ
Publish Date: Sat, 14 Mar 2026 05:09 PM (IST)
Updated Date: Sun, 15 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਪਿੰਡ ਔਜਲਾ ਢੱਕ ਵਿਖੇ ਗੁਰਦੁਆਰਾ ਬਾਬਾ ਪਰਾਣਾ ਵਿਖੇ ਸਲਾਨਾ ਜੋੜ ਮੇਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਆਰੰਭ ਹੋਇਆ। ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਸ਼ਰਧਾਲੂਆਂ ਵੱਲੋਂ ਪਹਿਲੀ ਲੜੀ ਤਹਿਤ 20 ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ। ਸੰਗਤਾਂ ਲਈ ਲੰਗਰ ਭੰਡਾਰੇ ਵੀ ਆਰੰਭ ਕੀਤੇ ਗਏ। ਮੁੱਖ ਗ੍ਰੰਥੀ ਹਰਵਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਮੇਲੇ ਦੀ ਆਰੰਭਤਾ ਵਾਸਤੇ ਪ੍ਰਵਾਨਗੀ ਹਾਸਲ ਕੀਤੀ। ਪੰਜ ਦਿਨ ਚੱਲਣ ਵਾਲੇ ਸਾਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰੀ ਸਿੰਘ, ਸਰਪੰਚ ਕੁੰਦਨ ਲਾਲ ਤੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਔਜਲਾ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ 20 ਹੋਰ ਸ੍ਰੀ ਅਖੰਡ ਪਾਠ ਆਰੰਭ ਹੋਣਗੇ। ਇਨ੍ਹਾਂ ਦੇ ਭੋਗ 18 ਮਾਰਚ ਨੂੰ ਪੈਣਗੇ ਉਪਰੰਤ ਖੁੱਲ੍ਹੇ ਦੀਵਾਨ ਸਜਣਗੇ, ਜਿਸ ’ਚ ਪੰਥ ਦੇ ਪ੍ਰਸਿੱਧ ਢਾਡੀ ਸੰਤ ਸਿੰਘ ਪਾਰਸ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ। ਮੇਲੇ ਦੇ ਪ੍ਰਬੰਧਾਂ ਵਿਚ ਕੁਲਵੀਰ ਸਿੰਘ ਨੰਬਰਦਾਰ, ਅਵਤਾਰ ਸਿੰਘ, ਡਾ. ਕੁਲਵੀਰ ਸਿੰਘ ਔਜਲਾ, ਨਿਰਮਲ ਸਿੰਘ ਸੇਵਾਦਾਰ, ਸਰਵਣ ਕੁਮਾਰ, ਪ੍ਰਭਜੀਤ ਸਿੰਘ, ਗੁਰਪਾਲ ਸਿੰਘ, ਛਿੰਦਰਪਾਲ ਸਿੰਘ, ਗੁਰਮੁਖ ਸਿੰਘ, ਜੱਗੀ ਔਜਲਾ, ਸਾਬਕਾ ਸਰਪੰਚ ਮੋਹਣ ਸਿੰਘ, ਅਵਤਾਰ ਸਿੰਘ, ਸੁਦਾਗਰ ਸਿੰਘ, ਸੁਰਜੀਤ ਕੌਰ, ਰੇਸ਼ਮ ਸਿੰਘ ਫੌਜੀ, ਇਕਬਾਲ ਸਿੰਘ ਤੇ ਹੋਰ ਸੇਵਾਦਾਰ ਸੇਵਾਵਾਂ ਨਿਭਾ ਰਹੇ ਹਨ।