ਵਿਸ਼ਵ ਖਪਤਕਾਰ ਅਧਿਕਾਰ ਦਿਵਸ 'ਤੇ ਜਾਗਰੂਕਤਾ ਸੈਮੀਨਾਰ
ਵਿਸ਼ਵ ਖਪਤਕਾਰ ਅਧਿਕਾਰ ਦਿਵਸ 'ਤੇ ਜਾਗਰੂਕਤ ਸੈਮੀਨਾਰ ਕਰਵਾਇਆ
Publish Date: Tue, 17 Mar 2026 03:38 PM (IST)
Updated Date: Wed, 18 Mar 2026 04:01 AM (IST)
17ਐਨਐਸਆਰ10ਪੀ ਪਿੰਡ ਬਾਗ ਵਿਖੇ ਜਾਗਰੂਕ ਸੈਮੀਨਾਰ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਏਐਸ ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਪ੍ਰਿਆ ਸੂਦ ਤੇ ਸੀਜੇਐੱਮ-ਕਮ-ਸਕੱਤਰ ਡਾ. ਅਮਨਦੀਪ ਦੀਆਂ ਹਦਾਇਤਾਂ ਤਹਿਤ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪਿੰਡ ਬਾਗ ਵਿਖੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਜਾਗਰੂਕ ਸੈਮੀਨਾਰ ਕਰਵਾਇਆ। ਦਫ਼ਤਰ ਦੇ ਪੈਰਾਲੀਗਲ ਵਲੰਟੀਅਰ ਜਸਵਿੰਦਰ ਸਿੰਘ ਅਤੇ ਕੁਲਵੰਤ ਰਾਮ ਧੀਰ ਨੇ ਦੱਸਿਆ ਕਿ ਦੁਨੀਆ ਭਰ ’ਚ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ, ਜਿਸ ਦਾ ਮਕਸਦ ਆਮ ਲੋਕਾਂ ਨੂੰ ਸਮਾਨ ਖਰੀਦਣ ਸੰਬੰਧੀ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦਾ ਹੱਕ, ਜਾਣਕਾਰੀ ਦਾ ਹੱਕ, ਚੋਣ ਦਾ ਹੱਕ, ਸੁਣਵਾਈ ਦਾ ਹੱਕ ਅਤੇ ਨਿਆਂ ਪ੍ਰਾਪਤ ਕਰਨ ਦਾ ਹੱਕ ਪ੍ਰਾਪਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਾਮਾਨ ਖ਼ਰੀਦ ਸਮੇਂ ਬਿੱਲ ਜ਼ਰੂਰ ਲੈਣ। ਆਮ ਲੋਕਾਂ ਨੂੰ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪ੍ਰਦਾਨ ਮੁਫਤ ਕਾਨੂੰਨੀ ਸੇਵਾਵਾਂ ਬਾਰੇ, ਪੋਸਕੋ ਐਕਟ, ਮੀਡੀਏਸ਼ਨ ਤੇ ਕਮਿਊਨਟੀ ਮੀਡੀਏਸ਼ਨ ਸਬੰਧੀ ਵੀ ਜਾਣਕਾਰੀ ਦਿੱਤੀ।