ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਕੀਤਾ ਜਾਗਰੂਕ
ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਕੀਤਾ ਜਾਗਰੂਕ
Publish Date: Sun, 11 Jan 2026 04:45 PM (IST)
Updated Date: Mon, 12 Jan 2026 04:04 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਧੁੰਦ ’ਚ ਆਏ ਦਿਨ ਵਾਪਰ ਰਹੇ ਹਾਦਸਿਆਂ ਤੋਂ ਬਚਣ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਚਲਾਏ ਜਾ ਰਹੇ ਟ੍ਰੈਫਿਕ ਜਾਗਰੂਕਤਾ ਮਹੀਨੇ ਤਹਿਤ ਐੱਸਐੱਸਪੀ ਤੁਸ਼ਾਰ ਗੁਪਤਾ ਅਤੇ ਡੀਐੱਸਪੀ ਸੁਰਿੰਦਰ ਚਾਂਦ ਦੀਆਂ ਹਦਾਇਤਾਂ ਤਹਿਤ ਨਵਾਂਸ਼ਹਿਰ ਦੇ ਮਹਾਲੋਂ ਬਾਈਪਾਸ ਤੇ ਟ੍ਰੈਫਿਕ ਇੰਚਾਰਜ ਸੁਭਾਸ਼ ਚੰਦਰ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵਾਹਨ ਚਾਲਕਾਂ ਨੂੰ ਹੈਲਮੈਟ, ਸੀਟ ਬੈਲਟ ਦੀ ਵਰਤੋਂ ਕਰਨ, ਵਾਹਨਾਂ ਤੇ ਸਰਕਾਰੀ ਨੰਬਰ ਪਲੇਟਾਂ ਲਗਾਉਣ, ਦੋਪਹੀਆ ਵਾਹਨਾਂ ’ਤੇ ਟ੍ਰਿਪਲ ਰਾਈਡਿੰਗ ਨਾ ਕਰਨ, ਵਾਹਨ ਚਲਾਉਂਦਿਆਂ ਲਾਇਸੰਸ, ਇਸ਼ੋਰੈਂਸ ਸਮੇਤ ਹੋਰ ਦਸਤਾਵੇਜ ਪੂਰੇ ਰੱਖਣ ਲਈ ਵੀ ਜਾਗਰੂਕ ਕੀਤਾ। ਇਸ ਮੌਕੇ ਵਾਹਨ ਚਾਲਕਾਂ ਨੂੰ ਧੁੰਦ ਦੌਰਾਨ ਵਾਹਨਾਂ ਦੀਆਂ ਲਾਈਟਾਂ ਜਗ੍ਹਾ ਕੇ ਸਫਰ ਕਰਨ ਤੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਏਐੱਸਆਈ ਸੁਨੀਲ ਦੱਤ, ਏਐੱਸਆਈ ਦਿਲਾਵਰ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ। ਬਾਕਸ-- ਬੰਗਾ ਵਿਖੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਬੱਸ ਅੱਡਾ ਬੰਗਾ ਵਿਖੇ ਮਿੰਨੀ ਬੱਸਾਂ ਦੇ ਚਾਲਕਾਂ ਅਤੇ ਕੰਡਕਟਰਾਂ, ਆਟੋ ਰਿਕਸ਼ਾ ਚਾਲਕਾਂ ਅਤੇ ਸਬਜੀ ਮੰਡੀ ਵਿਖੇ ਆਮ ਲੋਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕੀਤਾ ਗਿਆ। ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਚ ਏਐੱਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਧੁੰਦ ਦੌਰਾਨ ਅਕਸਰ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਹਰੇਕ ਵਾਹਨ ਚਾਲਕ ਨੂੰ ਧੁੰਦ ਦੌਰਾਨ ਜਿਥੇ ਆਪਣੇ ਵਾਹਨਾਂ ਦੀ ਲਾਈਟਾਂ ਜਲਾ ਕੇ ਰੱਖਣੀਆਂ ਚਾਹੀਦੀਆਂ ਹਨ ਉਥੇ ਸਫਰ ਦੌਰਾਨ ਪਾਰਕਿੰਗ ਲਾਇਟਾਂ, ਡਿੱਪਰ ਦੀ ਵਰਤੋਂ ਦੇ ਨਾਲ ਨਾਲ ਹਮੇਸ਼ਾ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਅਤੇ ਦੋ ਪਹਿਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ, ਤੇਜ ਰਫਤਾਰੀ ਨਾਲ ਵਾਹਨ ਚਲਾਉਣ ਕਾਰਨ ਵੀ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਨਸ਼ਾ ਕਰਕੇ ਵਾਹਨ ਚਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਮੌਕੇ ਬੰਗਾ ਵਿਖੇ ਟ੍ਰੈਫਿਕ ਇੰਚਾਰਜ ਏਐੱਸਆਈ ਜਸਵਿੰਦਰ ਸਿੰਘ, ਏਐੱਸਆਈ ਸੁਖਦੇਵ ਸਿੰਘ ਸਮੇਤ ਹੋਰ ਪੁਲਿਸ ਮੁਲਾਜਮ ਵੀ ਹਾਜ਼ਰ ਸਨ।