ਅਵਤਾਰ ਸਿੰਘ ਚੇਅਰਮੈਨ ਤੇ ਹਰਸ਼ ਕੁਮਾਰ ਜਾਂਗੜਾ ਪ੍ਰਧਾਨ ਬਣੇ
ਅਵਤਾਰ ਸਿੰਘ ਚੇਅਰਮੈਨ ਅਤੇ ਹਰਸ਼ ਕੁਮਾਰ ਜਾਂਗੜਾ ਯੂਥ ਵਿੰਗ ਦੇ ਪ੍ਰਧਾਨ ਬਣੇ: ਡਾ. ਖੇੜਾ
Publish Date: Thu, 19 Mar 2026 06:33 PM (IST)
Updated Date: Fri, 20 Mar 2026 04:11 AM (IST)

ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ: ਮਨੁੱਖੀ ਅਧਿਕਾਰ ਮੰਚ ਨੇ ਸੰਗਠਨ ਦੇ ਰਾਸ਼ਟਰੀ ਸਰਪਰਸਤ ਡਾ. ਰਾਮਜੀ ਲਾਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਰਾਸ਼ਟਰੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਪ੍ਰੀਤਪਾਲ ਕੌਰ ਅਤੇ ਨਿੱਜੀ ਸਕੱਤਰ ਹੁਸਨ ਲਾਲ ਸੁੰਧ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸੰਗਠਨ ਦੇ ਵਿਸਥਾਰ ਲਈ ਕੁਝ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਅਹੁਦੇਦਾਰਾਂ ਨੂੰ ਪਛਾਣ ਪੱਤਰ ਅਤੇ ਨਿਯੁਕਤੀ ਪੱਤਰ ਸੌਂਪੇ। ਅਵਤਾਰ ਸਿੰਘ (ਰਿਟਾ. ਡੀਐੱਸਪੀ) ਚੇਅਰਮੈਨ ਐਂਟੀ-ਕ੍ਰਾਈਮ ਸੈੱਲ (ਦੋਆਬਾ ਜ਼ੋਨ), ਹਰਸ਼ ਕੁਮਾਰ ਜਾਂਗੜਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸੁਖਦੇਵ ਸਿੰਘ ਅਟਵਾਲ ਜ਼ਿਲ੍ਹਾ ਸਲਾਹਕਾਰ, ਹਰਮੇਸ਼ ਸਿੰਘ ਜ਼ਿਲ੍ਹਾ ਉਪ ਪ੍ਰਧਾਨ ਅਤੇ ਜ਼ਿਲ੍ਹਾ ਸਲਾਹਕਾਰ, ਵਿਸ਼ਾਲ ਕੁਮਾਰ ਮੈਂਬਰ ਚੁਣੇ ਗਏ। ਇਸ ਮੌਕੇ ਡਾ. ਜਸਵੰਤ ਸਿੰਘ ਖੇੜਾ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਮਨੁੱਖੀ ਅਧਿਕਾਰ ਮੰਚ ਵਿਚ ਸ਼ਾਮਲ ਹੋ ਰਹੇ ਹਨ। ਪਿਛਲੇ ਦੋ ਦਹਾਕਿਆਂ ਤੋਂ ਸੰਗਠਨ ਸਮਾਜਿਕ ਬੁਰਾਈਆਂ ਜਿਨ੍ਹਾਂ ਵਿਚ ਦਾਜ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸ਼ਾਮਲ ਹੈ, ਵਿਰੁੱਧ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਡਾ. ਰਾਮਜੀ ਲਾਲ ਰਾਸ਼ਟਰੀ ਸਰਪਰਸਤ ਨੇ ਕਿਹਾ ਕਿ ਜਲਦੀ ਹੀ ਜ਼ਿਲ੍ਹੇ ਭਰ ਵਿਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਸੰਗਠਨ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਨਵੇਂ ਨਿਯੁਕਤ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਉਹ ਸੰਗਠਨ ਵੱਲੋਂ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ। ਇਸ ਮੌਕੇ ਸ਼ਿਵਮ ਕੁਮਾਰ, ਨਿਰਮਲ ਲਾਲ, ਸਵਿੰਦਰਪਾਲ ਸਿੰਘ, ਹੁਸਨ ਲਾਲ ਸੁੰਧ, ਰਾਜ ਕੁਮਾਰ, ਕਾਕਾ ਸਿੰਘ ਸਲਾਹਕਾਰ ਮੋਹਾਲੀ, ਗੁਰਦੀਪ ਸਿੰਘ ਅਤੇ ਰਾਕੇਸ਼ ਕੁਮਾਰ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ।