ਕਾਲਜ ’ਚ ਵਿਦਿਆਰਥਣਾਂ ਦੀ ਐਥਲੈਟਿਕ ਮੀਟ ਕਰਵਾਈ
ਕਾਲਜ 'ਚ ਵਿਦਿਆਰਥਣਾਂ ਦੀ ਐਥਲੈਟਿਕ ਮੀਟ ਕਰਵਾਈ
Publish Date: Thu, 19 Feb 2026 04:16 PM (IST)
Updated Date: Fri, 20 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਗੁਰੂ ਨਾਨਕ ਕਾਲਜ ਫੋਰ ਵੂਮੈਨ ਬੰਗਾ ਵਿਖੇ ਦੋ ਰੋਜਾ ਐਥਲੈਟਿਕ ਮੀਟ ਕਰਵਾਈ ਗਈ। ਜਿਸ ਵਿਚ ਵਿਦਿਆਰਥਣਾਂ ਦੀਆਂ 100 ਮੀਟਰ, 200 ਮੀਟਰ, 400 ਮੀਟਰ, ਗੋਲਾ ਸੁੱਟਣਾ, ਡਿਸਕਸ ਥਰੋ, ਲੰਬੀ ਛਾਲ ਦੀਆਂ ਖੇਡਾਂ ਕਰਵਾਈਆਂ ਗਈਆਂ।।ਸਲਾਨਾ ਐਥਲੈਟਿਕ ਮੀਟ ਦੀ ਪ੍ਰਧਾਨਗੀ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਮਨਦੀਪ ਸਿੰਘ ਨੇ ਕੀਤੀ। ਪ੍ਰੋ. ਦਕਸ਼ ਸ਼ਰਮਾ ਦੀ ਅਗਵਾਈ ਵਿਚ ਵਿਦਿਆਰਥਣਾਂ ਵੱਲੋਂ ਮਾਰਚ ਪਾਸ ਕੀਤਾ ਅਤੇ ਨਸ਼ੇ ਰਹਿਤ ਖੇਡਣ ਦੀ ਸਹੁੰ ਵੀ ਲਈ। ਬੀਸੀਏ ਸਮੈਸਟਰ ਚੌਥੇ ਦੀ ਵਿਦਿਆਰਥਣ ਨੇ ਬੈਸਟ ਐਥਲੀਟ ਦੀ ਟਰਾਫੀ ਜਿੱਤੀ। ਇਸ ਮੌਕੇ ਪ੍ਰਿੰ. ਮੀਨੂ ਭੋਲਾ ਨੇ ਵਿਦਿਆਰਥਣਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਵਿਚ ਖੇਡਾਂ ਦਾ ਖਾਸ ਮਹੱਤਵ ਹੈ। ਕਿਉਂ ਕਿ ਖੇਡਾਂ ਨਾਲ ਵਿਦਿਆਰਥੀ ਮਾਨਸਿਕ ਤੌਰ ’ਤੇ ਮਜ਼ਬੂਤ ਬਣਦਾ ਹੈ। ਕਾਲਜ ਪ੍ਰਧਾਨ ਜਸਵੰਤ ਕੌਰ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜਾਈ ਕੀਤੀ। ਉਨ੍ਹਾਂ ਕਿਹਾ ਕਿ ਸਿਹਤਮੰਦ ਵਿਅਕਤੀ ਹੀ ਅਜੋਕੇ ਸਮੇਂ ਵਿਚ ਆਪਣੇ ਜਿੰਦਗੀ ਦੇ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।