- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੋਂ ਵਿਖੇ ਵਿਦਿਆਰਥੀ ਲਈ ਅਥਲੈਟਿਕ ਮਹਾਕੁੰਭ ਕਰਵਾਇਆ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਵਿਦਿਆਰਥੀਆਂ ਦਾ ਅਥਲੈਟਿਕ ਮਹਾਕੁੰਭ ਦੁਸਹਿਰਾ ਗਰਾਊਂਡ ਰਾਹੋਂ ਵਿਖੇ ਕਰਵਾਇਆ ਗਿਆ। ਜਿਸ ਵਿਚ ਉਮਰ ਗਰੁੱਪ 8, 10,12, 14, 16, 18 ਸਾਲ ਦੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਹਿੱਸਾ ਲਿਆ। ਇਸ ਮਹਾਕੁੰਭ ਵਿਚ ਲੜਕੀਆਂ ਵਿੱਚੋ ਅੰਡਰ 8 ਸਾਲ ਵਿੱਚੋ ਪਹਿਲਾ ਸਥਾਨ ਜੈਸਿਕਾ ਕੌਰ, ਦੂਜਾ ਪ੍ਰੀਤੀ, ਤੀਜਾ ਸਥਾਨ ਮੰਨਤ, ਅੰਡਰ 10 ਸਾਲ ਪਹਿਲਾ ਸਥਾਨ ਜੋਤੀ, ਦੂਜਾ ਕੋਮਲ, ਤੀਜਾ ਸਥਾਨ ਸ਼ਬਨਮ, ਅੰਡਰ 12 ਸਾਲ ਪਹਿਲਾ ਸਥਾਨ ਮਮਤਾ, ਦੂਜਾ ਖੁਸ਼ੀ, ਤੀਜਾ ਸਥਾਨ ਚਾਂਦਨੀ, ਅੰਡਰ 14 ਸਾਲ ਪਹਿਲਾ ਸਥਾਨ ਲਵਪ੍ਰੀਤ ਕੌਰ, ਦੂਜਾ ਸੁਹਾਨੀ ਰਾਣੀ, ਤੀਜਾ ਸਥਾਨ ਸਰਬਜੀਤ ਕੌਰ।
ਅੰਡਰ 16 ਸਾਲ ਪਹਿਲਾ ਸਥਾਨ ਰੀਨਾ, ਦੂਜਾ ਰਜਨੀ, ਤੀਜਾ ਸਥਾਨ ਆਂਚਲ, ਅੰਡਰ 18 ਸਾਲ ਪਹਿਲਾ ਸਥਾਨ ਰਜੋ, ਦੂਜਾ ਨਗਮਾ, ਤੀਜਾ ਸਥਾਨ ਪਰਵੀਨ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚੋਂ ਅੰਡਰ 8 ਸਾਲ ਵਿੱਚੋ ਪਹਿਲਾ ਸਥਾਨ ਨਵਜੋਤ, ਦੂਜਾ ਰਮੀਤ, ਤੀਜਾ ਸਥਾਨ ਰਿਹਾਨ, ਅੰਡਰ 10 ਸਾਲ ਪਹਿਲਾ ਸਥਾਨ ਭਾਵੇਸ਼, ਦੂਜਾ ਆਸ਼ੀਸ਼, ਤੀਜਾ ਸਥਾਨ ਗੌਰਵ, ਅੰਡਰ 12 ਸਾਲ ਪਹਿਲਾ ਸਥਾਨ ਸਮਰਬੀਰ ਸਿੰਘ, ਦੂਜਾ ਅਮਨਦੀਪ ਸਿੰਘ, ਤੀਜਾ ਸਥਾਨ ਅਰਜੁਨ ਨੇ ਪ੍ਰਾਪਤ ਕੀਤਾ। ਅੰਡਰ 14 ਸਾਲ ਪਹਿਲਾ ਸਥਾਨ ਸਬੂ, ਦੂਜਾ ਰੋਹਿਤ, ਤੀਜਾ ਸਥਾਨ ਜਸ਼ਨ। ਅੰਡਰ 16 ਸਾਲ ਪਹਿਲਾ ਸਥਾਨ ਵੰਸ਼ ਚੌਹਾਨ, ਦੂਜਾ ਅਮਨਦੀਪ ਸਿੰਘ, ਤੀਜਾ ਸਥਾਨ ਕਰਨਜੀਤ ਨੇ ਹਾਂਸਲ ਕੀਤਾ।
ਅੰਡਰ 18 ਸਾਲ ਪਹਿਲਾ ਸਥਾਨ ਸਾਬੂ, ਦੂਜਾ ਮਹਿਤਾਬ, ਤੀਜਾ ਸਥਾਨ ਜਸ਼ਨ ਨੇ ਹਾਸਿਲ ਕੀਤਾ।। ਪਹਿਲੀਆਂ ਪੁਜ਼ੀਸ਼ਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਨਗਦ, ਟਰਾਫੀ ਮੈਡਲ ਆਦਿ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮਹਾਕੁੰਭ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਬੱਚਿਆ ਨੇ ਸਭ ਤੋਂ ਵੱਧ ਮੈਡਲ ਹਾਸਿਲ ਕੀਤੇ। ਐਨਆਰਆਈ ਵੀਰਾਂ ਸੁਖਦੇਵ ਸਿੰਘ ਮਾਨ ਚੇਅਰਮੈਨ ਯੂਐਸਏ, ਜਸਪਾਲ ਗਹੂੰਣੀਆਂ ਕਨੇਡਾ, ਜਰਨੈਲ ਸਿੰਘ ਨਿਊਜ਼ੀਲੈਂਡ, ਰਸ਼ਪਾਲ ਸਿੰਘ ਸ਼ੇਰਮਾਰ ਚੇਅਰਮੈਨ ਅਮਰੀਕਾ, ਜਗਤਾਰ ਸਿੰਘ ਯੂਕੇ, ਲਵਦੀਪ ਸਿੰਘ ਕਨੇਡਾ, ਭੁਪਿੰਦਰ ਸਿੰਘ ਆਸਟਰੇਲੀਆ, ਜਗਜੀਤ ਸਿੰਘ ਆਸਟਰੇਲੀਆ, ਬਲਰਾਜ ਚੀਮਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸੰਤੋਖ ਸਿੰਘ ਸੰਧੂ ਕਮਿਸ਼ਨਰ ਮੁੰਬਈ ਨੇ ਵੀ ਪ੍ਰੋਗਰਾਮ ਤੇ ਸ਼ੁਭ ਇਛਾਵਾਂ ਭੇਜੀਆਂ। ਇਸ ਮੌਕੇ ਨਗਰ ਕੌਂਸਲ ਰਾਹੋਂ ਦੇ ਸਾਬਕਾ ਮੀਤ ਪ੍ਰਧਾਨ ਬਲਦੇਵ ਭਾਰਤੀ ਅਤੇ ਸਿਮਰਨਜੋਤ ਭਾਰਤੀ ਦਾ ਸਮਾਜਿਕ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਰਿਟਾ. ਕਰਨੈਲ ਸਿੰਘ ਜਨਰਲ ਸਕੱਤਰ ਬੀਪੀਈਓ, ਕਰਨੈਲ ਸਿੰਘ ਪਾਬਲਾ, ਕਸ਼ਮੀਰ ਸਿੰਘ ਮੈਨੇਜਰ, ਸੁਖਦੇਵ ਸਿੰਘ, ਸਰਪੰਚ ਦਵਿੰਦਰ ਸਿੰਘ, ਸਰਪੰਚ ਸੰਤੋਸ਼ ਕੁਮਾਰੀ, ਮੀਨਾ ਦੇਵੀ, ਰੇਨੂ, ਸਤਪਾਲ ਭਾਟੀਆ ਜੇਈ, ਪਾਖਰ ਸਿੰਘ ਚਾਹਲ, ਦੇਸਰਾਜ ਬੱਜੋ, ਕੇਵਲ ਸਿੰਘ ਮਾਹਲ, ਸਰਬਜੀਤ ਸਿੰਘ ਛੋਕਰਾਂ, ਮਲਕੀਤ ਸਿੰਘ ਕਾਹਲੋਂ, ਪ੍ਰਿੰਸੀਪਲ ਜਗੀਰ ਸਿੰਘ, ਮੁਕਤੇਸ਼ ਜੈਨ, ਹੈਡ ਮਾਸਟਰ ਰੇਸ਼ਮ ਲਾਲ, ਹੈਡ ਮਾਸਟਰ ਦੀਦਾਰ ਸਿੰਘ, ਨਿਰਮਲ ਸਿੰਘ, ਰਜ਼ਿਤ, ਜੋਗੇਸ਼ ਕੁਮਾਰ ਲੈਕਚਰਾਰ, ਕੁਲਦੀਪ ਸਿੰਘ, ਮੀਨਾ ਰਾਣੀ ਡੀਪੀ, ਸਤਨਾਮ ਸਿੰਘ ਲੈਕਚਰਾਰ, ਦੀਪ ਕੁਮਾਰ, ਸਤਵੰਤ ਸਿੰਘ, ਅਮਰੀਕ ਸਿੰਘ, ਰਸਪਾਲ ਸਿੰਘ, ਗੁਰਸ਼ਾਨ, ਨਗਮਾ, ਵਰਖਾ, ਨਾਮਿਕਾ, ਡਿੰਪਲ, ਜੈਸਮੀਨ, ਦੀਕਸ਼ਾ, ਕਾਜਲ, ਵੰਸ਼ਿਕਾ, ਜੋਤੀ, ਹਰਪ੍ਰੀਤ, ਰੋਹਿਤ, ਰੋਸ਼ਨ, ਪ੍ਰਿੰਸ, ਈਸ਼ਾਨ ਆਦਿ ਹਾਜ਼ਰ ਸਨ।