12 ਨੂੰ ਹੜਤਾਲ ਕਰੇਗੀ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ
12 ਨੂੰ ਹੜਤਾਲ ਕਰੇਗੀ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ
Publish Date: Sun, 08 Feb 2026 05:24 PM (IST)
Updated Date: Sun, 08 Feb 2026 05:26 PM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ 12 ਫਰਵਰੀ ਨੂੰ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਡੈਮੋਕ੍ਰੇਟਿਕ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਹੜਤਾਲ ਕਰੇਗੀ। ਇਹ ਫੈਸਲਾ ਬਾਰਾਦਰੀ ਬਾਗ਼ ਵਿਚ ਕੀਤੀ ਗਈ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿਚ ਕੀਤਾ। ਇਸ ਮੀਟਿੰਗ ਨੂੰ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ ਬਲਵਿੰਦਰ ਕੌਰ ਬਲਾਚੌਰ, ਰਾਜਵਿੰਦਰ ਕੌਰ ਮੁਕੰਦਪੁਰ, ਨੇ ਸੰਬੋਧਨ ਕੀਤਾ।।ਇਸ ਮੌਕੇ ਸਰਬਜੀਤ ਕੌਰ, ਪਰਮਿਲਾ, ਗੀਤਾ ਮੁਜ਼ੱਫਰਪੁਰ ਬਲਾਕ ਅਤੇ ਰਾਜਵਿੰਦਰ ਕੌਰ ਮੁਜ਼ੱਫਰਪੁਰ ਬਲਾਕ ਵੀ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਉਹ 12 ਫਰਵਰੀ ਨੂੰ ਹੜਤਾਲ ਕਰਕੇ ਬੱਸ ਅੱਡਾ ਨਵਾਂਸ਼ਹਿਰ ਵਿਖੇ 11 ਵਜੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।