ਆਰੀਅਨ ਬੰਗਾ ਨੇ ਕੀਤਾ ਸਕੂਲ ਦਾ ਨਾਂਅ ਰਸ਼ਨ
ਆਰੀਅਨ ਬੰਗਾ ਨੇ ਕੀਤਾ ਸਕੂਲ ਦਾ ਨਾਂਅ ਰੌਸ਼ਨ
Publish Date: Mon, 09 Mar 2026 04:07 PM (IST)
Updated Date: Tue, 10 Mar 2026 04:01 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾ ਵਿਖੇ ਸਿੱਖਿਆ ਵਿਚ ਵੱਡੀਆ ਪ੍ਰਾਪਤੀਆਂ ਕਰਦਾ ਹੈ। ਉਥੇ ਗੁਣਾਤਮਿਕ, ਕਲਾਤਮਿਕ ਸਿੱਖਿਆ ਦੇ ਨਾਲ ਖੇਡਾਂ ਵਿਚ ਪ੍ਰਾਪਤੀਆਂ ਜ਼ਿਕਰਯੋਗ ਹੈ। ਸਕੂਲ ਦੇ ਵਿਦਿਆਰਥਈ ਆਰੀਅਨ ਬੰਗਾ ਨੇ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਅੰਡਰ 15 ਜੋ 38 ਕਿੱਲੋਗ੍ਰਾਮ ਕਿ ਸੰਗਰੂਰ ਵਿਚ ਹੋਇਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਰੀਅਨ ਬੰਗਾ ਦਾ ਸਕੂਲ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਮੈਨੇਜਰ ਕਮਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਰੀਅਨ ਬੰਗਾ ਦੂਜੇ ਵਿਦਿਆਰਥੀਆਂ ਲਈ ਰਾਹ ਵਿਖਾਉਣ ਵਾਲਾ ਚੁਨਣ ਮੁਨਾਰਾ ਹੋਵੇਗਾ। ਪ੍ਰਿੰ. ਤਰਜੀਵਨ ਸਿੰਘ ਨੇ ਜਿਥੇ ਵਿਦਿਆਰਥੀ ਆਰੀਅਨ ਬੰਗਾ ਨੂੰ ਵਧਾਈ ਦਿੰਦੇ ਹੋਏ ਅੱਗੇ ਵੱਧਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸਕੂਲ ਮੈਨੇਜਮੈਂਟ ਵੱਲੋਂ ਆਰੀਅਨ ਬੰਗਾ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਜੇ ਕੁਮਾਰ, ਨਰਿਦੰਰ ਸਿੰਘ, ਕੁਲਵੀਰ ਕੌਰ, ਮਨਜੀਤ ਕੌਰ, ਬਲਵੀਰ ਕੌਰ, ਨਰਿੰਦਰ ਕੌਰ, ਕਮਲਜੀਤ ਕੌਰ, ਰੋਬਿਨ ਕੁਮਾਰੀ ਆਦਿ ਹਾਜ਼ਰ ਸਨ।