ਸ਼੍ਰੀ ਰਾਮਾਇਣ ਜੀ ਦਾ ਪਾਠ ਤੇ ਭੰਡਾਰਾ 24 ਤੇ 25 ਨੂੰ
ਸਲਾਨਾ ਸ਼੍ਰੀ ਰਾਮਾਇਣ ਜੀ ਦਾ ਪਾਠ ਅਤੇ ਭੰਡਾਰਾ 24 ਤੇ 25 ਨੂੰ
Publish Date: Thu, 22 Jan 2026 05:34 PM (IST)
Updated Date: Fri, 23 Jan 2026 04:09 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼੍ਰੀ ਕ੍ਰਿਸ਼ਨ ਬਲਦੇਵ ਦੇ ਪੁਰਾਤਨ ਮੰਦਰ ਪਿੰਡ ਬੈਂਸ ਵਿਖੇ ਸਾਲਾਨਾ ਸ਼੍ਰੀ ਰਾਮਾਇਣ ਜੀ ਦਾ ਪਾਠ ਅਤੇ ਭੰਡਾਰਾ 24 ਅਤੇ 25 ਜਨਵਰੀ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਮੰਦਰ ਦੇ ਸੇਵਾਦਾਰ ਮਹੰਤ ਸਤਪਾਲ ਅਤੇ ਮਹੰਤ ਸੋਹਣ ਲਾਲ ਨੇ ਦੱਸਿਆ ਕਿ ਮੰਦਰ ਵਿਖੇ ਹਰ ਸਾਲ ਦੇਸੀ ਮਹੀਨੇ ਮਾਘ ਦੇ ਦੂਜੇ ਐਤਵਾਰ ਨੂੰ ਸ਼੍ਰੀ ਰਾਮਾਇਣ ਜੀ ਦਾ ਪਾਠ ਤੇ ਭੰਡਾਰਾ ਪਿੰਡ ਵਾਸੀਆਂ, ਐੱਨਆਰਆਈ ਵੀਰਾਂ ਤੇ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ 24 ਜਨਵਰੀ ਦਿਨ ਸ਼ਨੀਵਾਰ ਨੂੰ ਪਵਿੱਤਰ ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਆਰੰਭ ਹੋਵੇਗਾ। ਅਗਲੇ ਦਿਨ ਐਤਵਾਰ ਨੂੰ ਸਵੇਰੇ ਹਵਨ ਯੱਗ, ਝੰਡੇ ਦੀ ਰਸਮ, ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਭਜਨ ਮੰਡਲੀਆਂ ਵੱਲੋਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਆਈਆਂ ਹੋਈਆਂ ਸੰਗਤਾਂ ’ਚ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਅਜੇ ਕੁਮਾਰ ਸ਼ਰਮਾ, ਲਲਿਤ ਸ਼ਰਮਾ ਅਤੇ ਪ੍ਰੇਮ ਸਿੰਘ ਆਦਿ ਵੀ ਹਾਜ਼ਰ ਸਨ।