ਆਰਕੇ ਆਰੀਆ ਕਾਲਜ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ
ਆਰਕੇ ਆਰੀਆ ਕਾਲਜ ਵਿਖੇ ਸਲਾਨਾ ਖੇਡ ਮੇਲਾ ਕਰਵਾਇਆ
Publish Date: Thu, 12 Mar 2026 04:51 PM (IST)
Updated Date: Fri, 13 Mar 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਪ੍ਰਿੰਸੀਪਲ ਡਾ. ਪੁਨੀਤ ਅਨੇਜਾ, ਪ੍ਰੋ. ਮਨੀਸ ਮਾਨਿਕ ਡੀਨ ਸਪੋਰਟਸ ਅਤੇ ਪ੍ਰੋ. ਕੇਵਲ ਕ੍ਰਿਸ਼ਨ ਇੰਚਾਰਜ਼ ਫਿਜਿਕਲ ਐਜੂਕੇਸ਼ਨ ਵਿਭਾਗ ਦੀ ਅਗਵਾਈ ਹੇਠ ਸਾਲਾਨਾ ਖੇਡ ਮੇਲਾ ਕਰਵਾਇਆ।।ਇਸ ਸਮਾਗਮ ਦੇ ਮੁੱਖ ਮਹਿਮਾਨ ਬਲਜੀਤ ਸੁਦੇੜਾ ਅਤੇ ਸ਼੍ਰੀਮਤੀ ਸੁਦੇੜਾ ਸਨ। ਪ੍ਰੇਮ ਭਾਰਦਵਾਜ ਮਹਾਂਮੰਤਰੀ ਆਰੀਆ ਪ੍ਰਤੀਨਿਧੀ ਸਭਾ ਪੰਜਾਬ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਸੁਸ਼ੀਲ ਪੁਰੀ, ਵਾਈਸ ਪ੍ਰਧਾਨ ਐੱਸਕੇ ਬਰੂਟਾ, ਡਾ. ਮੋਨਿਕਾ ਕਪੂਰ, ਰਜਨੀ ਗੁਪਤਾ ਅਤੇ ਅਕਸ਼ੇ ਤੇਜਪਾਲ ਦੁਆਰਾ ਹਵਾ ਵਿਚ ਗੁਬਾਰੇ ਛੱਡ ਕੇ ਅਤੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕਰਕੇ ਰਾਸ਼ਟਰੀ ਗੀਤ ਨਾਲ ਇਸ ਖੇਡ ਮੇਲੇ ਦਾ ਆਰੰਭ ਕੀਤਾ।।ਝੰਡੇ ਦੀ ਰਸਮ ਮੁੱਖ ਮਹਿਮਾਨ ਬਲਜੀਤ ਸੁਦੇੜਾ ਦੁਆਰਾ ਅਦਾ ਕੀਤੀ। ਪ੍ਰਿੰ. ਡਾ. ਪੁਨੀਤ ਅਨੇਜਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੀ ਜਿੰਦਗੀ ਦਾ ਮਹੱਤਵਪੂਰਨ ਅੰਗ ਹਨ ਅਤੇ ਸਰੀਰਕ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਮੁੱਖ ਮਹਿਮਾਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।।ਉਨ੍ਹਾਂ ਕਿਹਾ ਕਿ ਇਕ ਤੰਦਰੁਸਤ ਸਰੀਰ ਦੇ ਅੰਦਰ ਹੀ ਤੰਦਰੁਸਤ ਦਿਮਾਗ ਦਾ ਵਾਸ ਹੈ, ਮਾਨਸਿਕ ਤੇ ਸਰੀਰਕ ਤੌਰ ਤੇ ਕਮਜੋਰ ਵਿਅਕਤੀ ਨਸ਼ਿਆਂ ਵੱਲ ਜਾਂਦਾ ਹੈ। ਨਸ਼ਿਆਂ ਤੋਂ ਬਚਣ ਲਈ ਸਾਡੇ ਲਈ ਖੇਡਾਂ ਬਹੁਤ ਜ਼ਰੂਰੀ ਹਨ। ਪ੍ਰੇਮ ਭਾਰਦਵਾਜ ਨੇ ਇਨ੍ਹਾਂ ਖੇਡਾਂ ਵਿਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਆਪਣੀ ਚੰਗੀ ਸਿਹਤ ਲਈ ਖੇਡਾਂ ਦੇ ਮਹਤੱਵ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇਕ ਜਰੂਰੀ ਹਿੱਸਾ ਹਨ। ਸਾਡੇ ਦੇਸ਼ ਵਿਚ ਇਹ ਗੱਲ ਫੈਲਾਈ ਜਾ ਰਹੀ ਸੀ ਕਿ ਪੰਜਾਬ ਦੇ ਨੌਜਵਾਨ ਬੂਰੀਆਂ ਆਦਤਾਂ ਵਿਚ ਫਸਦੇ ਜਾ ਰਹੇ ਹਨ ਪਰ ਇਸ ਸਭ ਨੂੰ ਝੂਠਲਾਉਂਦੇ ਹੋਏ ਸਾਡੇ ਨੌਜਵਾਨ ਹਰ ਖੇਤਰ ਵਿਚ ਬੁਲੰਦੀਆਂ ਪਾ ਰਹੇ ਹਨ। ਇਸ ਖੇਡ ਸਮਾਗਮ ਵਿਚ ਸਿਲਵਿਆ ਸੰਧੂ ਐੱਮਡੀ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਨਵਾਂਸ਼ਹਿਰ ਅਤੇ ਨੀਰਜ ਤਿਵਾੜੀ ਸੀਈਓ ਤੇ ਹੇਮੰਤ ਘਈ ਪੀਆਰਓ ਲਿਵਾਸਾ ਹਸਪਤਾਲ, ਪੰਕਜ ਕਪੂਰ, ਕੈਂਡੀ ਸੁਖਰਾਜ ਸਿੰਘ, ਕੁਮਾਰ ਚੰਦਨ, ਗੁਰਬਖਸ਼ ਗਿੱਲ, ਪ੍ਰਿੰ. ਤਰਨਪ੍ਰੀਤ ਕੌਰ, ਪ੍ਰਿੰ. ਕਰੁਣਾ ਓਬਰਾਏ, ਪ੍ਰਿੰ. ਰਜਿੰਦਰ ਗਿੱਲ, ਡਾ. ਵੀਕੇ ਅਰੋੜਾ, ਐਲਕੇ ਓਹਰੀ, ਪ੍ਰਵੀਨ ਸਰੀਨ ਆਦਿ ਮੌਜੂਦ ਸਨ।