ਸਿੱਖ ਨੈਸ਼ਨਲ ਕਾਲਜ ਬੰਗਾ ’ਚ ਸਾਲਾਨਾ ਖੇਡ ਮੇਲਾ ਸ਼ੁਰੂ
ਸਿੱਖ ਨੈਸ਼ਨਲ ਕਾਲਜ ਬੰਗਾ 'ਚ ਸਲਾਨਾ ਖੇਡ ਮੇਲਾ ਸ਼ੁਰੂ
Publish Date: Sun, 22 Feb 2026 05:05 PM (IST)
Updated Date: Mon, 23 Feb 2026 04:07 AM (IST)

ਰੰਗ-ਬਿਰੰਗੇ ਗੁਬਾਰੇ ਅਸਮਾਨ ਵਿਚ ਛੱਡ ਕੇ ਕੀਤਾ ਉਦਘਾਟਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਸਿੱਖ ਨੈਸ਼ਨਲ ਕਾਲਜ ਬੰਗਾ ਵੱਲੋਂ ਸਲਾਨਾ ਖੇਡ ਮੇਲੇ ਦਾ ਆਗਾਜ਼ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕੀਤਾ। ਇਸ ਮੌਕੇ ਰੰਗ ਬਿਰੰਗੇ ਗੁਬਾਰੇ ਅਸਮਾਨ ਵਿਚ ਛੱਡਕੇ ਖੇਡਾਂ ਦਾ ਉਦਘਾਟਨ ਕੀਤਾ। ਉਪਰੰਤ ਵਿਦਿਆਰਥੀਆਂ ਦੇ ਮਾਰਚ ਪਾਸਟ ਅਤੇ ਰੂਹਾਨੀ ਸ਼ਬਦ ਗਾਇਨ ਨਾਲ ਖੇਡਾਂ ਦੀ ਸ਼ੁਰੂਆਤ ਕੀਤੀ। ਮਾਰਚ ਪਾਸਟ ਵਿਚ ਬਟਾਲੀਅਨ ਨੂੰ ਲੀਡ ਸ਼ੁਭਜੀਤ ਅਤੇ ਦੀਪਿਕਾ ਰਾਣੀ ਨੇ ਕੀਤਾ। ਕਾਲਜ ਦੇ ਵੱਖ-ਵੱਖ ਹਾਊਸਾਂ ਦੇ ਕਪਤਾਨ ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਅਤੇ ਖੇਡ ਭਾਵਨਾ ਨੂੰ ਮੁੱਖ ਰੱਖ ਕੇ ਸਹੁੰ ਚੁੱਕੀ ਗਈ। ਮੁੱਖ ਮਹਿਮਾਨ ਜਸਪਾਲ ਸਿੰਘ ਗਹੁੰਣੀਆ ਕੈਨੇਡਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੁਰਜੀਤ ਸਿੰਘ ਰੱਕੜ ਯੂਐੱਸਏ ਹਾਜ਼ਰ ਰਹੇ। ਇਨ੍ਹਾਂ ਦੇ ਨਾਲ ਪਰਮਜੀਤ ਸਿੰਘ ਹੇੜੀਆ ਯੂਐੱਸਏ, ਰੇਸ਼ਮ ਸਿੰਘ ਰੇਸ਼ਮ, ਮੋਹਣ ਸਿੰਘ ਕੰਦੋਲਾ ਅਤੇ ਸ਼ਮਿੰਦਰ ਸਿੰਘ ਗਰਚਾ ਵੀ ਹਾਜ਼ਰ ਸਨ। ਮੁੱਖ ਮਹਿਮਾਨ ਨੇ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ। ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਖੇਡ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਤਰ੍ਹਾਂ ਦੇ ਸਮਾਗਮ ਉਨ੍ਹਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਆਯੋਜਕ ਕਮੇਟੀ ਦੇ ਇੰਚਾਰਜ ਡਾ. ਇੰਦੂ ਰੱਤੀ ਅਤੇ ਆਯੋਜਕ ਸਕੱਤਰ ਪ੍ਰੋ. ਮਨੀਸ਼ ਸੰਧੀਰ ਵੀ ਮੌਜੂਦ ਰਹੇ। ਪਹਿਲੇ ਦਿਨ ਟਰੈਕ ਅਤੇ ਫੀਲਡ ਸਮੇਤ ਕਈ ਖੇਡ ਮੁਕਾਬਲੇ ਕਰਵਾਏ। ਇਸ ’ਚ 400 ਮੀਟਰ, 800 ਮੀਟਰ ਰੇਸ, ਲੰਮੀ ਛਾਲ ਖੇਡਾਂ ਵਿਚ ਵਿਦਿਆਰਥੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ। 800 ਮੀਟਰ ਦੌੜ ਵਿਚ ਸੁਕਿਰਤ ਨੇ ਪਹਿਲਾ ਸਥਾਨ, ਹਰਪ੍ਰੀਤ ਸਿੰਘ ਨੇ ਦੂਜਾ ਸਥਾਨ, ਰਮਨਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਦੇ ਮੁਕਾਬਲੇ ਵਿਚ ਰਮਨਜੀਤ ਸੱਲਣ ਐਮਏ ਅੰਗਰੇਜ਼ੀ ਨੇ ਪਹਿਲਾ ਸਥਾਨ, ਕਰਿਸ਼ ਬੀਏ ਨੇ ਦੂਜਾ, ਜਸਕਰਨ ਸਿੰਘ ਬੀਸੀਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਰੁਚੀ ਵਧਾਉਣਾ, ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਮੌਕੇ ਮਲਕੀਤ ਸਿੰਘ ਕੈਨੇਡਾ, ਮਲਕੀਤ ਸਿੰਘ ਗੌਸਲ ਐਥਲੈਟਿਕ ਕੋਚ, ਰਣਧੀਰ ਸਿੰਘ ਭੁੱਲਰ ਐਥਲੈਟਿਕ ਕੋਚ ਆਦਿ ਹਾਜ਼ਰ ਸਨ।