ਖਾਨਖਾਨਾ ਵਿਖੇ ਸਾਲਾਨਾ ਕੀਰਤਨ ਦਰਬਾਰ ਕਰਵਾਇਆ
ਪਿੰਡ ਖਾਨਖਾਨਾ ਵਿਖੇ ਸਲਾਨਾ ਕੀਰਤਨ ਦਰਬਾਰ ਕਰਵਾਇਆ
Publish Date: Sun, 18 Jan 2026 04:20 PM (IST)
Updated Date: Mon, 19 Jan 2026 04:03 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਧੰਨ ਧੰਨ ਹਜ਼ੂਰ ਸ੍ਰੀ 108 ਸ੍ਰੀ ਨਾਭ ਕੰਵਲ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ 9ਵੀਂ ਅੰਬਰੀ ਜੋਤ 101 ਦਿਨ ਵਾਲੀ ਦਾ ਸਾਲਾਨਾ ਮਾਘੀ ਦਾ ਕੀਰਤਨ ਦਰਬਾਰ ਸਾਂਝੀ ਜੋਤ ਬਾਸ਼ਲ ਘਰ ਪਿੰਡ ਖਾਨਖਾਨਾ ਵਿਖੇ ਵਜੀਰ ਬਿੱਟੂ ਭਾਜੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ’ਚ ਭਾਈ ਜਗਦੀਪ ਸਿੰਘ ਚਮਕੌਰ ਸਾਹਿਬ ਵਾਲੇ ਤੇ ਢਾਡੀ ਜਥਾ ਗੁਰਦੀਪ ਸਿੰਘ ਉੜਾਪੜ ਵਾਲੇ, ਭਾਈ ਕੁਲਦੀਪ ਸਿੰਘ ਮਜਾਰੀ ਵਾਲਿਆਂ ਨੇ ਰਸਭਿੰਨਾ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਵਜੀਰ ਬਿੱਟੂ ਭਾਜੀ ਨੇ ਆਏ ਹੋਏ ਮਹਿਮਾਨਾਂ ਤੇ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਬਾਅਦ ’ਚ ਚਾਹ-ਪਕੌੜੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਸੇਵਾਦਾਰ ਰਮਨ ਖਾਬੜਾ, ਗੁਰਬਖਸ਼ ਕੌਰ ਜਨ. ਸਕੱਤਰ, ਗੁਰਦੀਪ ਸਿੰਘ ਮੀਤ ਪ੍ਰਧਾਨ ਤੇ ਗੁਰਦੇਵ ਸਿੰਘ ਕੈਸ਼ੀਅਰ ਵੀ ਹਾਜ਼ਰ ਸਨ।