ਪੀਰ ਬਾਬਾ ਦੌਲੇ ਸ਼ਾਹ ਦਾ ਸਲਾਨਾ ਜੋੜ ਮੇਲਾ ਮਨਾਇਆ
ਪੀਰ ਬਾਬਾ ਦੌਲੇ ਸ਼ਾਹ ਦਾ ਸਲਾਨਾ ਜੋੜ ਮੇਲਾ ਮਨਾਇਆ
Publish Date: Tue, 17 Mar 2026 03:04 PM (IST)
Updated Date: Wed, 18 Mar 2026 04:01 AM (IST)
17ਐਨਐਸਆਰ12ਪੀ ਪਿੰਡ ਕਟਾਰੀਆਂ ਵਿਖ਼ੇ ਮੇਲੇ ਦੌਰਾਨ ਗਾਇਕ ਭੈਣਾਂ ਕੌਰ ਸਿਸਟਰਜ਼ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦਰਬਾਰ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਪਿੰਡ ਕਟਾਰੀਆਂ ਵਿਖੇ ਪੀਰ ਬਾਬਾ ਦੌਲੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ। ਮੇਲੇ ਦੇ ਪਹਿਲੇ ਦਿਨ ਝੰਡੇ ਅਤੇ ਚਿਰਾਗ ਦੀ ਰਸਮ ਉਪਰੰਤ ਰਾਤ ਨੂੰ ਵੱਖ-ਵੱਖ ਕਵਾਲ ਪਰਟੀਆਂ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਮੇਲੇ ਦੇ ਦੂਸਰੇ ਦਿਨ ਸਵੇਰੇ ਗੋਲਡ ਮੈਡਲਿਸਟ ਗਾਇਕਾ ਭੈਣਾਂ ਕੌਰ ਸਿਸਟਰਜ਼ ਅਤੇ ਅਮਰੀਤ ਕੌਰ, ਇਸਮੀਤ ਈਸਾ, ਹਰਮਨ ਜਰਮਨ, ਲਵਜੀਤ ਕਵਾਲ, ਕਾਂਸ਼ੀ ਨਾਥ ਵੱਲੋਂ ਆਪਣਾ-ਆਪਣਾ ਪ੍ਰੋਗਰਾਮ ਪੇਸ਼ ਕੀਤਾ। ਮੇਲੇ ਦੌਰਾਨ ਵੱਖ-ਵੱਖ ਦਰਬਾਰਾ ਤੋਂ ਸੰਤ ਮਹਾਂਪੁਰਸ਼ ਪਹੁੰਚੇ। ਜਿਨ੍ਹਾਂ ਦਾ ਦਰਬਾਰ ਵੱਲੋਂ ਸਨਮਾਨ ਕੀਤਾ ਗਿਆ। ਦੋ ਦਿਨ ਚਾਹ-ਪਕੌੜੇ ਤੇ ਪ੍ਰਸ਼ਾਦੇ ਦੇ ਲੰਗਰ ਅਟੁੱਟ ਵਰਤਾਏ ਗਏ।