ਜੇਠੂ ਮਜਾਰਾ ਵਿਖੇ ਬਾਬਾ ਬਾਲਕ ਨਾਥ ਦਾ ਸਾਲਾਨਾ ਜੋੜ ਮੇਲਾ ਕਰਵਾਇਆ
ਜੇਠੂ ਮਜਾਰਾ ਵਿਖੇ ਬਾਬਾ ਬਾਲਕ ਨਾਥ ਦਾ ਸਲਾਨਾ ਜੋੜ ਮੇਲਾ ਕਰਵਾਇਆ
Publish Date: Mon, 19 Jan 2026 05:05 PM (IST)
Updated Date: Tue, 20 Jan 2026 04:07 AM (IST)
ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਤੇ ਧਰਮਵੀਰ ਪ੍ਰਦੇਸੀ ਨੂੰ ਕੀਤਾ ਸਨਮਾਨਿਤ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਜੇਠੂ ਮਜਾਰਾ ਦੇ ਮੰਦਿਰ ਸਿੱਧ ਬਾਬਾ ਬਾਲਕ ਨਾਥ ਵਿਖੇ ਜੰਡ ਬਾਬਾ ਕੋਲ ਨਾਥ ਜੀ ਦੇ ਅਸ਼ੀਰਵਾਦ ਸਦਕਾ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਮੁੱਖ ਸੇਵਾਦਾਰ ਭਗਤ ਜਸਪਾਲ ਪਾਲਾ ਨੇ ਦੱਸਿਆ ਕਿ ਸਵੇਰੇ ਝੰਡੇ ਦੀ ਰਸਮ ਉਪਰੰਤ ਹਵਨ ਯਗ ਕਰਵਾਇਆ। ਇਸ ਮੌਕੇ ਖੁੱਲ੍ਹੇ ਪੰਡਾਲ ’ਚ ਸਜਾਈ ਸਟੇਜ ਤੋਂ ਗਾਇਕ ਧਰਮਵੀਰ ਪ੍ਰਦੇਸੀ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਮੇਲੇ ਦੌਰਾਨ ਗਾਇਕ ਰੌਸ਼ਨ ਪ੍ਰਿੰਸ ਵੱਲੋਂ ਸ਼੍ਰੀ ਗਣੇਸ਼ ਵੰਦਨਾ ਨਾਲ ਸ਼ੁਰੂਆਤ ਕਰਦਿਆਂ ਵੱਖ-ਵੱਖ ਧਾਰਮਿਕ ਗੀਤਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ| ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਮਹੇਸ਼ ਕੁਮਾਰ ਵੱਲੋਂ ਨਿਭਾਈ ਗਈ। ਮੇਲੇ ਦੌਰਾਨ ਚਾਹ-ਪਕੌੜਿਆਂ ਤੇ ਲੰਗਰ ਅਤੱਟ ਵਰਤਾਇਆ ਗਿਆ। ਭਗਤ ਜਸਪਾਲ ਪਾਲਾ ਨੇ ਆਏ ਹੋਏ ਕਲਾਕਾਰਾਂ ਤੇ ਮਹਿਮਾਨਾਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਮੇਸ਼ ਲਾਲ, ਬਲਰਾਜ ਬਾਲੀ, ਜੀਤ ਰਾਮ, ਹਰਦੀਪ ਮੋਦਗਿਲ, ਪ੍ਰੇਮ ਪਾਲ, ਦਲਜੀਤ ਬਾਲੀ, ਵਿਜੇ ਸੁੱਧਾ ਮਜਾਰਾ, ਪੰਮਾ, ਰਾਕੇਸ਼ ਜਾਡਲਾ, ਸੰਦੀਪ ਭਗਤ, ਬਲਵਿੰਦਰ ਲੱਡੂ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।