ਸਰਕਾਰੀ ਹਾਈ ਸਕੂਲ ਢੰਡਵਾੜ ’ਚ ਸਾਲਾਨਾ ਸਮਾਗਮ
ਸਰਕਾਰੀ ਹਾਈ ਸਕੂਲ ਢੰਡਵਾੜ ਵਿਖੇ ਸਲਾਨਾ ਸਮਾਗਮ ਕਰਵਾਇਆ
Publish Date: Thu, 12 Feb 2026 04:10 PM (IST)
Updated Date: Fri, 13 Feb 2026 04:00 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਸਰਕਾਰੀ ਹਾਈ ਸਕੂਲ ਢੰਡਵਾੜ ਵੱਲੋਂ ਸਾਲਾਨਾ ਸਮਾਗਮ ਮੁੱਖ ਅਧਿਆਪਕ ਸੁਰਿੰਦਰਪਾਲ ਦੀ ਅਗਵਾਈ ’ਚ ਸਾਲਾਨਾ ਸਮਾਗਮ ਕਰਵਾਇਆ, ਜਿਸ ਦਾ ਉਦਘਾਟਨ ਪਰਵਾਸੀ ਭਾਰਤੀ ਗੁਰਮੀਤ ਸਿੰਘ ਨੇ ਮੰਡਾਹਰ ਕੀਤਾ। ਗੁਰਮੀਤ ਸਿੰਘ ਮੰਡਾਹਰ ਨੇ ਸਕੂਲ ਦੇ ਵਿਦਿਅਕ ਕਾਰਜਾਂ ਵਾਸਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਤੇ ਗੁਰੂ ਅਮਰ ਦਾਸ ਬਿਰਧ ਆਸ਼ਰਮ ਬੜਾ ਪਿੰਡ ਵਾਸਤੇ ਵੀ 25 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ। ਏਐੱਸਆਈ ਜੰਗ ਬਹਾਦਰ ਸਿੰਘ ਚੌਕੀ ਇੰਚਾਰਜ ਦੁਸਾਂਝ ਕਲਾਂ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਮੰਚ ਸੰਚਾਲਨ ਬਲਵਿੰਦਰ ਸਿੰਘ ਵਿਰਕ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਗੀਤ, ਕਵਿਤਾ, ਭਾਸ਼ਣ ਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਸਕੂਲ ਦੀ 9ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ। ਸਮਾਗਮ ’ਚ ਪਹੁੰਚੇ ਪਤਵੰਤਿਆਂ ਦਾ ਸਨਮਾਨਿਤ ਕੀਤਾ ਤੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਕਾਂਸਟੇਬਲ ਕਰਨਬੀਰ ਸਿੰਘ, ਜੋਗਾ ਸਿੰਘ, ਹਰਦੀਪ ਸਿੰਘ, ਕੇਵਲ ਕ੍ਰਿਸ਼ਨ ਸਰਪੰਚ, ਰਮਨਦੀਪ ਕੌਰ ਚੇਅਰਪਰਸਨ ਐੱਸਐਮਸੀ, ਸੁਖਵੰਤ ਰਾਏ, ਮੱਖਣ ਰੱਤੂ, ਹਰਦੀਪ ਕੁਮਾਰ, ਰਿਚਾ, ਗੁਲਸ਼ਨ ਬਾਂਸਲ, ਰਜਨੀ, ਸਿਮਰਨ ਤੇ ਹੋਰ ਹਾਜ਼ਰ ਸਨ।