ਮਾਹਲ ਗਹਿਲਾ ’ਚ ਸਾਲਾਨਾ ਫੁੱਟਬਾਲ ਟੂਰਨਾਮੈਂਟ ਆਰੰਭ
ਮਾਹਲ ਗਹਿਲਾ ’ਚ ਸਲਾਨਾ ਫੁੱਟਬਾਲ ਟੂਰਨਾਮੈਂਟ ਆਰੰਭ
Publish Date: Thu, 12 Feb 2026 05:21 PM (IST)
Updated Date: Fri, 13 Feb 2026 04:06 AM (IST)

ਮਾਪੇ ਬੱਚਿਆਂ ਨੂੰ ਉਡਾਨ ਭਰਨ ਦੇ ਮੌਕੇ ਦੇਣ : ਕੁਲਜੀਤ ਸਿੰਘ ਸਰਹਾਲ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਮਾਹਲ ਗਹਿਲਾ ਫੁੱਟਬਾਲ ਅਕੈਡਮੀ ਰਜਿ ਵੱਲੋਂ ਪਿੰਡ ਮਾਹਲ ਗਹਿਲਾ ਵਿਖੇ ਐਨਆਰਆਈ, ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਮਾਹਲ ਗਹਿਲਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮਾਹਲ ਗਹਿਲਾ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪੰਜ ਚੱਲਣ ਵਾਲੇ ਇਸ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਮੈਚਾਂ ਦਾ ਆਰੰਭ ਮੁੱਖ ਮਹਿਮਾਨ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਵੱਲੋਂ ਕਿੱਕ ਲਗਾਕੇ ਕੀਤਾ। ਸਭ ਤੋਂ ਪਹਿਲਾਂ ਮਾਹਲ ਗਹਿਲਾ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤਾ। ਇਸ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਮੈਚ ਪਿੰਡ ਉੱਚਾ ਲਧਾਣਾ ਤੇ ਮੰਗੂਵਾਲ ਦੀਆਂ ਟੀਮਾਂ ਵਿਚਕਾਰ ਕਰਵਾਇਆ। ਕੁਲਜੀਤ ਸਿੰਘ ਸਰਹਾਲ ਮੁੱਖ ਮਹਿਮਾਨ ਨੇ ਟੀਮਾਂ ਨਾਲ ਜਾਣ ਪਹਿਚਾਣ ਕਰਕੇ ਮੈਚ ਦਾ ਆਰੰਭ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਸਿੰਘ ਪ੍ਰਧਾਨ ਕਮੇਟੀ, ਸਾਬਕਾ ਪ੍ਰਿੰਸੀਪਲ ਹਰਜੀਤ ਸਿੰਘ ਮਾਹਲ ਸਕੱਤਰ, ਬਲਵਿੰਦਰ ਸਿੰਘ ਪੀਟਾ, ਬਹਾਦਰ ਸਿੰਘ ਮਾਹਲ, ਦਰਸ਼ਨ ਸਿੰਘ ਮਾਹਲ ਕੈਨੇਡਾ, ਗੁਰਤੇਜ ਸਿੰਘ ਤੇਜੀ, ਤਜਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਕੌਸ਼ਲ ਆਦਿ ਹਾਜ਼ਰ ਸਨ। ਮੁੱਖ ਮਹਿਮਾਨ ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਜਿੱਥੇ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉੱਥੇ ਬੱਚਿਆਂ ਨੂੰ ਖੇਡਾਂ ਦਾ ਹਿੱਸਾ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਕੱਲ ਖੇਡਾਂ ਵਿਚ ਬੱਚਿਆਂ ਭਵਿੱਖ ਬਹੁਤ ਹੀ ਸ਼ਾਨਦਾਰ ਹੈ। ਬੱਚੇ ਜੋ ਵੀ ਕਰਨਾ ਚਾਹੁੰਣ ਮਾਪੇ ਉਨ੍ਹਾਂ ਨੂੰ ਉਡਾਨ ਭਰਨ ਦਿਓ। ਬੱਚਿਆਂ ਤੇ ਆਪਣੀ ਮਰਜੀ ਨਾ ਥੋਪੋ। ਇਸ ਮੌਕੇ ਕਮੇਟੀ ਦੇ ਸਕੱਤਰ ਹਰਜੀਤ ਸਿੰਘ ਮਾਹਲ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਫੁੱਟਬਾਲ ਟੂਰਨਾਮੈਂਟ ਵਿੱਚ ਆਲ ਉਪਨ, ਪਿੰਡ ਪੱਧਰ, ਬੀ ਟੀਮਾਂ, ਸੀ ਟੀਮਾਂ ਅੰਡਰ 15 ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਆਲ ਉਪਨ ਜਿੱਤਣ ਵਾਲੀ ਟੀਮ ਨੂੰ 71 ਹਜਾਰ ਰੁਪਏ, ਉਪ ਜੇਤੂ ਨੂੰ 61 ਹਜ਼ਾਰ ਤੇ ਪਿੰਡ ਪੱਧਰ ’ਚ ਪਹਿਲਾ ਇਨਾਮ 45 ਹਜਾਰ ਰੁਪਏ ਤੇ ਉਪ ਜੇਤੂ ਨੂੰ 35 ਹਜਾਰ ਰੁਪਏ ਤੇ ਸੁੰਦਰ ਟਰਾਫੀਆਂ ਦਿੱਤੇ ਜਾਣਗੇ। ਇਸੇ ਤਰਾਂ ਬੀ ਟੀਮ ਨੂੰ 21 ਅਤੇ 16 ਹਜ਼ਾਰ ਤੇ ਸੀ ਟੀਮ ਨੂੰ 61 ਸੌ ਤੇ 5100 ਰੁਪਏ ਨਕਦ ਤੇ ਸੁੰਦਰ ਟਰਾਫੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਇਨਾਮਾਂ ’ਚ ਐੱਨਆਰਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਬਲਵਿੰਦਰ ਸਿੰਘ ਪੀਟਾ ਨੇ ਕਿਹਾ ਕਿ ਮਾਹਲ ਗਹਿਲਾ ਦਾ ਫੁੱਟਬਾਲ ਸਟੇਡੀਅਮ ਸਭ ਦੇ ਸਹਿਯੋਗ ਨਾਲ ਇਲਾਕੇ ਦਾ ਸਭ ਤੋਂ ਵਧੀਆ ਸਟੇਡੀਅਮ ਬਣਾਵਾਂਗੇ। ਤਾਂ ਕਿ ਬੱਚਿਆਂ ਵਿੱਚ ਖੇਡਣ ਦੀ ਰੁਚੀ ਪੈਦਾ ਹੋਵੇ ਅਸੀਂ ਚਾਹੁੰਦੇ ਹਾਂ ਸਾਡੇ ਇਲਾਕੇ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ। ਉਨ੍ਹਾਂ ਦੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ। ਪਹਿਲਾ ਮੈਚ ਪਿੰਡ ਉੱਚਾ ਲਧਾਣਾ ਤੇ ਮੰਗੂਵਾਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਿੰਡ ਮੰਗੂਵਾਲ ਦੀ ਟੀਮ ਜੇਤੂ ਰਹੀ। ਦੂਜਾ ਮੈਚ ਮੂਸਾਪੁਰ ਅਤੇ ਲੰਗੜੋਆ ਬੀ ਦੀਆਂ ਟੀਮਾਂ ਵਿਚ ਖੇਡਿਆ ਗਿਆ, ਜਿਸ ਵਿਚ ਮੂਸਾਪੁਰ ਦੀ ਟੀਮ ਨੇ ਜਿੱਤ ਦਰਜ ਕੀਤੀ। ਤੀਸਰਾ ਮੈਚ ਅਸ਼ਰੋਵਾਲ ਤੇ ਭੌਰਾ ਟੀਮ ਬੀ ਵਿਚਕਾਰ ਹੋਇਆ, ਜਿਸ ਵਿਚ ਭੌਰਾ ਦੀ ਜੇਤੂ ਰਹੀ। ਚੌਥਾ ਮੈਚ ਚਾਹਲਪੁਰ ਤੇ ਭੌਰਾ ਟੀਮਾਂ ਏ ਦਾ ਕਰਵਾਇਆ ਗਿਆ। ਜਿਸ ਵਿਚ ਦੋਹਾਂ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਉਪਰੰਤ ਟਾਈ ਬਰੈਕਰ ਰਾਹੀਂ ਭੌਰਾ ਦੀ ਟੀਮ ਜੇਤੂ ਰਹੀ। ਪੰਜਵਾਂ ਮੈਚ ਮਾਹਿਲ ਗਹਿਲਾ ਤੇ ਡਘਾਮ ਟੀਮ ਸੀ ਅਤੇ ਛੇਵਾਂ ਮੋਰਾਂਵਾਲੀ ਅਤੇ ਉੱਚਾ ਲਧਾਣਾ ਏ ਦੀਆਂ ਟੀਮਾਂ ਵਿਚਕਾਰ ਖਬਰ ਲਿਖੇ ਜਾਣ ਤੱਕ ਖੇਡਿਆ ਜਾ ਰਿਹਾ ਸੀ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵਿੱਕੀ ਮਾਹਲ ਨੇ ਨਿਭਾਈ। ਇਸ ਮੌਕੇ ਖੁਸ਼ਵਿੰਦਰ ਸਿੰਘ, ਨਰਿੰਦਰ ਸਿੰਘ, ਪਰਦੀਪ ਸਿੰਘ ਭੱਟੀ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਸਿੰਘ ਮਾਹਲ, ਜਸਵਿੰਦਰ ਸਿੰਘ, ਹਰਨੇਕ ਸਿੰਘ, ਸਨਮੀਤ ਸਿੰਘ ਮਾਹਲ, ਇੰਦਰਜੀਤ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ, ਬਿੱਟੂ ਭੱਟੀ, ਗਿਆਨ ਚੰਦ, ਸਾਗਰ ਅਰੋੜਾ, ਸਰਬਜੀਤ ਸਿੰਘ ਸਾਬੀ, ਸਕੂਲਾਂ ਦੇ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।