ਚੱਕ ਹਕੀਮ ਵਿਖੇ ਸਾਲਾਨਾ ਮੇਲਾ ਕਰਵਾਇਆ
ਚੱਕ ਹਕੀਮ ਵਿਖੇ ਸਲਾਨਾ ਮੇਲਾ ਕਰਵਾਇਆ
Publish Date: Sat, 17 Jan 2026 04:44 PM (IST)
Updated Date: Sun, 18 Jan 2026 04:07 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਗੁਰੂ ਰਵਿਦਾਸ ਜੀ ਤੇ ਭਗਤ ਕਬੀਰ ਜੀ ਦੀ ਚਰਨਛੋਹ ਧਰਤੀ ਦੇਹਰਾ ਸ੍ਰੀ ਗੁਰੂ ਰਵਿਦਾਸ ਜੀ ਸੱਚਖੰਡ ਚੱਕ ਹਕੀਮ ਵਿਖੇ ਸਾਲਾਨਾ ਜੋੜ ਮੇਲਾ ਮਸਤ ਬਾਬਾ ਅਤਰਾ ਦਾਸ ਦੀ ਬਰਸੀ ਨੂੰ ਸਮਰਿਪਤ ਮਹੰਤ ਪੁਰਸ਼ੋਤਮ ਲਾਲ ਦੀ ਅਗਵਾਈ ’ਚ ਕਰਵਾਇਆ ਗਿਆ। ਮਹੰਤ ਹੀਰਾ ਦਾਸ ਵੱਲੋਂ ਲਿਖਤ ਸ੍ਰੀ ਗੁਰੂ ਰਵਿਦਾਸ ਦੀਪ ਗ੍ਰੰਥ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਮੇਲੇ ਦੇ ਖੁੱਲ੍ਹੇ ਪੰਡਾਲ ’ਚ ਪ੍ਰਸਿੱਧ ਗਾਇਕ ਵਨੀਤ ਖਾਨ, ਬੂਟਾ ਮੁਹੰਮਦ, ਪ੍ਰੋ. ਰਾਮ ਪਾਲ ਬੰਗਾ, ਫਰਿਆਦ ਅਲੀ, ਬਾਬਾ ਸੁਖਦੇਵ ਸਿੰਘ ਤੇ ਹੋਰ ਕਲਾਕਾਰਾਂ ਨੇ ਮਾਰਫਤੀ ਤੇ ਸੂਫੀ ਗਾਇਕੀ ਪੇਸ਼ ਕੀਤੀ। ਮੇਲੇ ਦੌਰਾਨ ਸ਼ਰਧਾਲੂਆਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲਾਏ ਗਏ। ਮੇਲੇ ’ਚ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਹਲਕਾ ਫਗਵਾੜਾ, ਜੋਗਿੰਦਰ ਸਿੰਘ ਮਾਨ, ਵਿਜੈ ਸਾਂਪਲਾ, ਆਸ਼ੂ ਸਾਂਪਲਾ, ਗਿਆਨ ਚੰਦ ਦੀਵਾਲੀ ਅਨੇਕਾਂ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੇਲੇ ਦੇ ਪ੍ਰਬੰਧਾਂ ’ਚ ਮਹੰਤ ਜਤਿੰਦਰ ਟਿੱਕਾ, ਨਰਿੰਦਰ ਸਿੰਘ ਦੁਸਾਂਝ, ਸਤਪਾਲ ਅਨੀਹਰ, ਸੰਤ ਚਰਨਜੀਤ, ਕਸ਼ਮੀਰੀ ਲਾਲ, ਰਵੀ ਕੁਮਾਰ ਮੰਤਰੀ ਆਦਿ ਸੇਵਾਦਾਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸੇਵਾ ਨਿਭਾਈ ਗਈ।