ਸਿੱਖ ਨੈਸ਼ਨਲ ਕਾਲਜ ਵਿਖੇ ਸਾਲਾਨਾ ਕਾਲਜ ਮੇਲਾ ਕਰਵਾਇਆ
ਸਿੱਖ ਨੈਸ਼ਨਲ ਕਾਲਜ ਵਿਖੇ ਸਲਾਨਾ ਕਾਲਜ ਮੇਲਾ ਕਰਵਾਇਆ
Publish Date: Thu, 12 Mar 2026 04:44 PM (IST)
Updated Date: Fri, 13 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਸਿੱਖ ਨੈਸ਼ਨਲ ਕਾਲਜ ਵਿਖੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੀ ਯੋਗ ਅਗਵਾਈ ਅਤੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦੇ ਸਹਿਯੋਗ ਨਾਲ ਸਾਲਾਨਾ ਕਾਲਜ ਮੇਲਾ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਮੇਲੇ ਦੇ ਉਦਘਾਟਨ ਸਮਾਰੋਹ ਵਿਚ ਹਰਭਜਨ ਸਿੰਘ ਆਈਐੱਫਐੱਸ ਡੀਐੱਫਓ ਨਵਾਂਸ਼ਹਿਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਰਮਜੀਤ ਸਿੰਘ ਹੇੜੀਆਂ, ਕਰਮਜੀਤ ਸਿੰਘ ਹੇੜੀਆ ਯੂਐੱਸਏ, ਸੁਰਜੀਤ ਸਿੰਘ ਰੱਕੜ, ਗੁਰਪਾਲ ਸਿੰਘ ਯੂਕੇ, ਜਸਵਿੰਦਰ ਸਿੰਘ ਛੋਕਰ, ਰੇਸ਼ਮ ਸਿੰਘ ਯੂਐੱਸਏ, ਬਲਦੀਪ ਸਿੰਘ ਕੈਨੇਡਾ, ਗੁਰਨੇਕ ਸਿੰਘ ਸੰਧੂ, ਭਜਨ ਸਿੰਘ ਸਾਧਦੜਾ ਯੂਕੇ, ਬਲਵਿੰਦਰ ਸਿੰਘ ਛੋਕਰ ਆਸਟ੍ਰੇਲੀਆ, ਡਾ. ਸੋਹਣ ਸਿੰਘ ਪਰਮਾਰ ਕੈਨੇਡਾ, ਸੁਰਿੰਦਰ ਸਿੰਘ ਕਿਸਾਨਾ ਟਰਾਂਸਪੋਰਟ ਦਿੱਲੀ ਤੇ ਸੁਰਿੰਦਰ ਸਿੰਘ ਸ਼ਿੰਦਾ ਯੂਕੇ, ਕਰਨਲ ਪਰਮਾਰ ਸ਼ਾਮਿਲ ਹੋਏ। ਪ੍ਰਿੰ. ਤਰਸੇਮ ਸਿੰਘ ਭਿੰਡਰ ਨੇ ਮਹਿਮਾਨਾਂ ਦਾ ਸ਼ਬਦਾਂ ਦੇ ਮਾਧਿਅਮ ਰਾਹੀਂ ਸਵਾਗਤ ਕਰਦਿਆਂ ਆਖਿਆ ਕਿ ਇਹ ਸਲਾਨਾ ਮੇਲਾ ਵਿਦਿਆਰਥੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਲਈ ਅਰਥਪੂਰਨ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਨ੍ਹਾਂ ਮੇਲਿਆਂ ਦੀ ਸਾਰਥਕਤਾ ਵਿਦਿਆਰਥੀਆਂ ਨੂੰ ਖ਼ੁਦ ਫ਼ੈਸਲੇ ਲੈਣ ਦੀ ਕਲਾ ’ਚ ਨਿਪੁੰਨ ਕਰਨਾ ਹੈ। ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਲੱਕੀ ਇਨਾਮ ਵੀ ਕੱਢੇ ਗਏ, ਜਿਨ੍ਹਾਂ ’ਚ ਪਹਿਲਾ ਇਨਾਮ ਐੱਲਈਡੀ.ਗੁਰਕੀਰਤ ਸਿੰਘ ਨੂੰ, ਦੂਜਾ ਇਨਾਮ ਜੂਸਰ ਮਿਕਸਰ ਦਮਨਪ੍ਰੀਤ ਨੂੰ ਤੇ ਤੀਜਾ ਇਨਾਮ ਸਮਾਰਟ ਘੜੀ ਅਨੰਨਿਆ ਸੰਧੂ ਨੂੰ ਦਿੱਤੇ ਗਏ।।ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਨਿਰਮਲਜੀਤ ਕੌਰ ਵੱਲੋਂ ਨਿਭਾਈ ਗਈ। ਇਸ ਮੇਲੇ ਦੌਰਾਨ ਕਾਲਜ ਦੇ ਸੰਗੀਤ ਵਿਭਾਗ ਦੇ ਉੱਭਰਦੇ ਨੌਜਵਾਨ ਕਲਾਕਾਰਾਂ ਮੁਬਾਰਕ ਅਲੀ, ਯੁਵਰਾਜ, ਫਿਰੋਜ਼ ਤੇ ਰੇਸ਼ਮ ਸਿੰਘ ਨੇ ਆਪਣੀ ਗਾਇਕੀ ਨਾਲ ਆਏ ਹੋਏ ਸਰੋਤਿਆ ਨੂੰ ਆਪਣੀ ਕਲਾ ਨਾਲ ਕੀਲਿਆ।।ਵਿਦਿਆਰਥੀਆਂ ਨੇ ਵੰਨ-ਸੁਵੰਨੀਆਂ ਖਾਣ-ਪੀਣ ਚੀਜ਼ਾਂ ਦੇ ਸਟਾਲ ਵੀ ਲਗਾਏ। ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਅੰਤ ਵਿਚ ਧੰਨਵਾਦ ਸ਼ਬਦ ਵਾਈਸ ਪ੍ਰਿੰਸੀਪਲ ਪ੍ਰੋ. ਇੰਦੂ ਰੱਤੀ ਵੱਲੋਂ ਸਾਂਝੇ ਕੀਤੇ। ਇਸ ਮੌਕੇ ਪ੍ਰੋ. ਆਬਿਦ ਵਕਾਰ, ਪ੍ਰੋ. ਹਰਜੋਤ ਸਿੰਘ, ਪ੍ਰੋ. ਅੰਮ੍ਰਿਤ ਕੌਰ, ਪ੍ਰੋ. ਸੁਨਿਧੀ ਮਿਗਲਾਨੀ, ਡਾ ਰਾਜੇਸ਼ ਸ਼ਰਮਾ, ਪ੍ਰੋ. ਸੋਨਾ ਬਾਂਸਲ, ਡਾ. ਕਮਲਦੀਪ ਕੌਰ, ਪ੍ਰੋ. ਤਵਿੰਦਰ ਕੌਰ, ਡਾ. ਨਵਨੀਤ ਕੌਰ, ਮਨਮੰਤ ਸਿੰਘ, ਪ੍ਰੋ. ਦਿਲ ਨਿਵਾਜ, ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ ਨਾਲ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਸ਼ਾਮਲ ਸਨ।