ਬਾਬਾ ਨਾਮਦੇਵ ਦਾ ਸਾਲਾਨਾ ਭੰਡਾਰਾ 18 ਨੂੰ
ਸਲਾਨਾ ਭੰਡਾਰਾ 18 ਨੂੰ
Publish Date: Sun, 11 Jan 2026 04:20 PM (IST)
Updated Date: Mon, 12 Jan 2026 04:03 AM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਸੰਤ ਸ਼੍ਰੋਮਣੀ ਬਾਬਾ ਨਾਮਦੇਵ ਦਾ ਸਾਲਾਨਾ ਭੰਡਾਰਾ ਬਾਬਾ ਨਾਮਦੇਵ ਸਭਾ (ਰਜਿ.) ਸੁੱਜੋਵਾਲ ਰੋਡ ਬਲਾਚੌਰ ਵੱਲੋਂ 18 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। 17 ਜਨਵਰੀ ਦਿਨ ਸ਼ਨੀਵਾਰ ਨੂੰ ਸ਼ੁੱਭ ਆਰੰਭ ਸ਼੍ਰੀ ਰਾਮਾਇਣ ਪਾਠ ਸਵੇਰੇ 10 ਵਜੇ ਹੋਵੇਗਾ ਤੇ 18 ਜਨਵਰੀ ਦਿਨ ਐਤਵਾਰ ਨੂੰ ਭੋਗ ਸ਼੍ਰੀ ਰਾਮਾਇਣ ਪਾਠ ਹੋਵੇਗਾ। ਉਪਰੰਤ ਹਵਨ, ਕੀਰਤਨ ਤੇ ਬਾਬਾ ਜੀ ਦਾ ਅਟੁੱਟ ਭੰਡਾਰਾ ਹੋਵੇਗਾ। ਮਾ. ਮਨੋਜ ਕੁਮਾਰ ਬਲਾਚੌਰ ਨੇ ਕਿਹਾ ਕਿ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਸ਼ਰੀ ਰਾਮਾਇਣ ਪਾਠ ਤੇ ਕੀਰਤਨ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।