ਸਰਕਾਰ ਦੀ ਧੱਕੇਸ਼ਾਹੀ ਤੋਂ ਨਾਰਾਜ਼ ਕਾਂਗਰਸੀਆਂ ਨੇ ਬੀਡੀਪੀਓ ਦਫਤਰ ਨੂੰ ਲਾਇਆ ਤਾਲਾ
ਆਪ ਸਰਕਾਰ ਦੀ ਧੱਕੇਸ਼ਾਹੀ ਤੋਂ ਨਾਰਾਜ਼ ਕਾਂਗਰਸੀਆਂ ਨੇ ਬੀਡੀਪੀਓ ਦਫਤਰ ਨੂੰ ਲਾਇਆ ਤਾਲਾ
Publish Date: Fri, 13 Mar 2026 07:10 PM (IST)
Updated Date: Sat, 14 Mar 2026 04:12 AM (IST)

ਬਲਾਕ ਸੰਮਤੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਨਾ ਕਰਵਾਉਣ ਦਾ ਲਾਇਆ ਦੋਸ਼ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਆਪ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸਭ ਤੋਂ ਅਗਾਂਹ ਹੋਕੇ ਡਟਿਆ ਰਹਾਂਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਬੀਡੀਪੀਓ ਦਫਤਰ ਨੂੰ ਤਾਲਾ ਲਾਉਂਦੇ ਸਮੇਂ ਸਾਂਝੇ ਕੀਤੇ। ਅਜੇ ਮੰਗੂਪੁਰ ਨੇ ਦੱਸਿਆ ਕਿ ਬਲਾਚੌਰ ਵਿਖੇ ਆਪ ਸਰਕਾਰ‘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪ੍ਰਸ਼ਾਸਨ ਵੱਲੋਂ ਚਾਰ ਵਾਰ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀਆਂ ਚੋਣਾਂ ਰੱਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਬੀਤੀ ਰਾਤ 12 ਮਾਰਚ ਨੂੰ ਸਮਾਂ 11:20 ਤੇ ਪ੍ਰਸ਼ਾਸਨ ਵੱਲੋਂ ਅਗਲੇ ਦਿਨ 13 ਮਾਰਚ ਨੂੰ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀਆਂ ਚੋਣਾਂ ਬਾਰੇ ਨੋਟੀਫੀਕੇਸ਼ਨ ਕੱਢੇ ਗਏ। ਇਸ ਉਪਰੰਤ ਸਵੇਰੇ ਸਾਰੇ ਹੀ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਖੱਜਲ ਖੁਆਰ ਹੁੰਦਿਆ ਬੀਡੀਪੀਓ ਦਫਤਰ ਵੱਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਪਰੰਤੂ ਪਿਛਲੀਆਂ 3 ਵਾਰ ਦੀ ਤਰਾਂ ਇੱਕ ਵਾਰ ਫਿਰ ਇਹ ਚੋਣਾਂ ਰੱਦ ਹੋ ਜਾਂਦੀਆਂ ਹਨ ਅਤੇ ਲੋਕਾਂ ਅੰਦਰ ਭਰਿਆ ਗੁੱਸਾ ਬਾਹਰ ਆ ਜਾਂਦਾ ਹੈ। ਅਜੇ ਮੰਗੂਪੁਰ ਵੱਲੋਂ ਸਾਰੇ ਹੀ ਆਪਣੇ ਕਾਂਗਰਸੀ ਸਾਥੀਆਂ ਸਮੇਤ ਬੀਡੀਪੀਓ ਦਫਤਰ ਬਲਾਚੌਰ ਨੂੰ ਤਾਲਾ ਲਗਾ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਸੰਵਿਧਾਨ ਦੀ ਉਲੰਘਣਾ ਕਰਦਿਆਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹਨ ਪਰ ਕਾਂਗਰਸ ਕਦੇ ਵੀ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਤੋਂ ਡਰ ਪਿੱਛੇ ਹਟਣ ਵਾਲੀ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿ ਜੇਕਰ ਅਗਲੀ ਵਾਰ ਫਿਰ ਤੋਂ ਚੇਅਰਮੈਨ ਚੋਣਾਂ ਰੱਦ ਕੀਤੀਆਂ ਜਾਂ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਕੀਤੀ ਤਾਂ ਅਗਲੀ ਵਾਰੀ ਤਾਲਾ ਉਚੇਰੇ ਬੈਠੇ ਅਧਿਕਾਰੀਆਂ ਅਤੇ ਸਰਕਾਰ ਦੇ ਘਰਾਂ-ਦਫਤਰਾਂ ਨੂੰ ਲਾਇਆ ਜਾਵੇਗਾ। ਇਸ ਮੌਕੇ ਮੋਹਨ ਲਾਲ ਸੰਧੂ ਬਲਾਕ ਪ੍ਰਧਾਨ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਧਰਮਪਾਲ ਮੀਤ ਪ੍ਰਧਾਨ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ, ਨਰਿੰਦਰ ਘਈ ਟਿੰਕੂ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ ਸ਼ਿੰਦਾ ਬੁਲਾਰਾ, ਕੁਲਦੀਪ ਚੌਧਰੀ ਪ੍ਰਧਾਨ ਕਿਸਾਨ ਵਿੰਗ, ਜਿੰਦਰ ਕੁਮਾਰ ਪ੍ਰਧਾਨ ਐੱਸਸੀ ਵਿੰਗ, ਦੇਸ ਰਾਜ ਹਕਲਾ ਸੰਮਤੀ ਮੈਂਬਰ, ਨਾਨਕ ਬਾਂਠ ਜੰਡੀ ਸੰਮਤੀ ਮੈਂਬਰ, ਸ਼ੇਖਰ ਸਿੰਘ ਸਾਬਕਾ ਸਰਪੰਚ, ਸ਼ੈਂਟੀ ਕੁਮਾਰ ਯੂਥ ਆਗੂ, ਮੋਹਿੰਦਰ ਪਾਲ ਸੰਮਤੀ ਮੈਂਬਰ, ਰਾਜੀਵ ਚੌਧਰੀ ਘੋਲਾ ਬਲਾਕ ਸੰਮਤੀ ਮੈਂਬਰ, ਕੇਵਲ ਰਾਮ ਸੰਮਤੀ ਮੈਂਬਰ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਮਲਕੀਤ ਸਿੰਘ ਧੌਲ ਸਾਬਕਾ ਸਰਪੰਚ, ਪ੍ਰਵੀਨ ਚੌਧਰੀ ਸਾਬਕਾ ਵਾਈਸ ਚੇਅਰਮੈਨ, ਚਮਨ ਕੁਮਾਰ ਸੰਮਤੀ ਮੈਂਬਰ, ਮੋਹਿੰਦਰ ਪਾਲ ਸੀਨੀਅਰ ਆਗੂ, ਸੋਮਨਾਥ ਤਕਲਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਰਿੱਕੀ ਬਜਾਜ ਸਾਬਕਾ ਕੋਂਸਲਰ, ਦਿਨੇਸ਼ ਕੁਮਾਰ, ਦਿਨੇਸ਼ ਬੈਂਸ, ਪ੍ਰਿੰਸ ਕੁਮਾਰ ਯੂਥ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।