ਅਣਪਛਾਤੇ ਵਾਹਨ ਨੇ ਮਾਰੀ ਥਾਰ ਨੂੰ ਫੇਟ
ਅਣਪਛਾਤੇ ਵਾਹਨ ਨੇ ਮਾਰੀ ਥਾਰ ਨੂੰ ਫੇਟ
Publish Date: Sun, 01 Mar 2026 05:56 PM (IST)
Updated Date: Mon, 02 Mar 2026 04:08 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਟੋਲ ਪਲਾਜਾ ਤੋਂ ਰੋਪੜ ਵੱਲ ਨੂੰ ਜਾਂਦੇ ਸਮੇਂ ਅਣਪਛਾਤੇ ਵਾਹਨ ਵੱਲੋਂ ਮਾਰੀ ਫੇਟ ਕਾਰਨ ਥਾਰ ਗੱਡੀ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ ਹੈ। ਇਸ ਹਾਦਸੇ ਵਿਚ ਥਾਰ ਗੱਡੀ ਦਾ ਨੁਕਸਾਨੀ ਗਈ ਹੈ। ਐੱਸਐੱਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਕ ਥਾਰ ਗੱਡੀ ਨੰਬਰ ਪੀਬੀ 71 ਬੀ 0790 ਜਿਸ ਨੂੰ ਗੁਰਪ੍ਰੀਤ ਮੀਲੂ ਪੁੱਤਰ ਸੁੱਚਾ ਸਿੰਘ ਵਾਸੀ ਐਮਾ ਚਾਹਲ ਚਲਾ ਰਿਹਾ ਸੀ, ਜੋ ਕਿ ਟੋਲ ਪਲਾਜ਼ਾ ਬਛੂਆ ਤੋਂ ਰੋਪੜ ਸਾਈਡ ਜਾ ਰਿਹਾ ਸੀ। ਟੋਲ ਪਲਾਜ਼ਾ ਤੋਂ ਥੋੜ੍ਹੀ ਦੂਰੀ ਤੇ ਰੋਪੜ ਸਾਈਡ ਜਾਂਦੇ ਕਿਸੇ ਅਣਪਛਾਤੇ ਵਾਹਨ ਨੇ ਸਾਈਡ ਮਾਰ ਦਿੱਤੀ। ਜਿਸ ਕਾਰਨ ਥਾਰ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਪਲਟ ਕੇ ਖੇਤਾਂ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਥਾਰ ਗੱਡੀ ਨੁਕਸਾਨੀ ਗਈ, ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਿਸ ਥਾਣਾ ਕਾਠਗੜ੍ਹ ਦੇ ਤਫਤੀਸ਼ੀ ਅਫਸਰ ਏਐੱਸਆਈ ਮਨੋਜ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।