ਸੰਤੁਲਨ ਵਿਗੜਨ ’ਤੇ ਕਾਰ ਡਿਵਾਈਡਰ ’ਤੇ ਚੜ੍ਹੀ
ਸੰਤੁਲਨ ਵਿਗੜਿਆ ਹੁੰਡਾਈ ਔਰਾ ਕਾਰ ਡਿਵਾਈਡਰ 'ਤੇ ਚੜ੍ਹੀ
Publish Date: Fri, 27 Feb 2026 06:51 PM (IST)
Updated Date: Fri, 27 Feb 2026 06:55 PM (IST)
- ਪਿੱਛੋਂ ਆ ਰਹੇ ਟਕੱਰ ਨੇ ਮਾਰੀ ਟੱਕਰ, ਚਾਲਕ ਵਾਲ-ਵਾਲ ਬਚਿਆ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਭਰਥਲਾ ਨੇੜੇ ਰੋਪੜ ਸਾਈਡ ਤੋਂ ਆ ਰਹੀ ਇੱਕ ਹੁੰਡਾਈ ਔਰਾ ਕਾਰ ਦਾ ਸੰਤੁਲਨ ਵਿਗੜਣ ਕਾਰਨ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਦੇ ਉਪਰੰਤ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਹਾਦਸਾ ਹੋਰ ਵੀ ਗੰਭੀਰ ਹੋ ਗਿਆ ਹੈ। ਇਸ ਹਾਦਸੇ ਵਿਚ ਕਾਰ ਨੁਕਸਾਨੀ ਗਈ ਪਰ ਚਾਲਕ ਜਸਵੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਸੀ ਅਬਲੂ ਕੀ ਬਠਿੰਡਾ ਵਾਲ-ਵਾਲ ਬਚ ਗਿਆ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜਲੰਧਰ ਜਾ ਰਿਹਾ ਸੀ। ਉਹ ਜਦੋਂ ਭਰਥਲਾ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਕਾਰ ਦਾ ਸੰਤੁਲਨ ਵਿਗੜਨ ਕਰ ਕੇ ਕਾਰ ਡਿਵਾਈਡਰ ਨਾਲ ਜਾ ਟਕਰਾਈ। ਉਸ ਦੀ ਕਾਰ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰੀ। ਇਸ ਟਰੱਕ ਨੂੰ ਸਾਹਿਬਾਜ ਪੁੱਤਰ ਚੰਦ ਵਾਸੀ ਰੁੜਕੀ ਹਰਿਦੁਆਰ ਚਲਾ ਰਿਹਾ ਸੀ। ਉਧਰ ਹਾਦਸੇ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁੱਜੀ ਐੱਸਐੱਸਐੱਫ ਟੀਮ ਨੇ ਰਿਕਵਰੀ ਵੈਨ ਬੁਲਾ ਕੇ ਗੱਡੀਆਂ ਨੂੰ ਇਕ ਸਾਈਡ ’ਤੇ ਕਰਵਾਇਆ ਅਤੇ ਆਵਾਜਾਈ ਚਾਲੂ ਕਰਵਾਈ। ਇਸ ਹਾਦਸੇ ਦੀ ਸੂਚਨਾ ਪੁਲਿਸ ਥਾਣਾ ਕਾਠਗੜ੍ਹ ਨੂੰ ਦੇ ਕੇ ਅਗਲੀ ਕਾਰਵਾਈ ਸ਼ੁਰੂ ਕਰਵਾ ਦੱਤੀ ਹੈ।