ਹੈਲਥ ਵਰਕਰਾਂ (ਫੀਮੇਲ) ਜਥੇਬੰਦੀ ਦੀ ਇਕ ਅਹਿਮ ਮੀਟਿੰਗ
ਹੈਲਥ ਵਰਕਰਾਂ (ਫੀਮੇਲ) ਜਥੇਬੰਦੀ ਦੀ ਇਕ ਅਹਿਮ ਮੀਟਿੰਗ ਹੋਈ
Publish Date: Tue, 10 Feb 2026 04:38 PM (IST)
Updated Date: Wed, 11 Feb 2026 04:00 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸਿਹਤ ਵਿਭਾਗ ਵਿਚ ਕੰਮ ਕਰਦੀਆਂ ਮੁਲਾਜ਼ਮਾਂ ਦੀਆਂ ਪ੍ਰਮੁਖ ਜਥੇਬੰਦੀਆਂ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ 2211 ਹੈਡ ਕੰਟਰੇਕਟ ਮਲਟੀਪਰਪਜ ਹੈਲਥ ਇੰਪਲਾਈਜ ਫੀਮੇਲ ਯੂਨੀਅਨ ਪੰਜਾਬ, ਸੈਕਿੰਡ ਮਲਟੀਪਰਪਜ਼ ਹੈਲਥ ਇੰਪਲਾਈਜ ਫੀਮੇਲ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੁਬਾਈ ਪ੍ਰਧਾਨ ਸਰਬਜੀਤ ਕੌਰ ਨਵਾਸ਼ਹਿਰ, ਸੁਬਾਈ ਪ੍ਰਧਾਨ ਸਰਬਜੀਤ ਕੌਰ ਜਲੰਧਰ, ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੀਪ ਕੌਰ ਨਵਾਸ਼ਹਿਰ, ਜਸਵੀਰ ਕੌਰ ਸੰਗਰੂਰ, ਜਸਪ੍ਰੀਤ ਕੌਰ ਸੰਗਰੂਰ, ਗੁਰਮੀਤ ਕੌਰ ਪਟਿਆਲਾ, ਅੰਮਿਤ ਕੌਰ ਮੁਹਾਲੀ ਦੀ ਅਗਵਾਈ ਹੇਠ 10 ਮੈਂਬਰੀ ਵਫ਼ਦ ਦੀ ਇਕ ਅਹਿਮ ਮੀਟਿੰਗ ਐਨਐਚਐਮ ਦੇ ਮੁੱਖ ਦਫ਼ਤਰ ਬਲਾਚੌਰ ਵਿਖੇ ਹੋਈ। ਮੀਟਿੰਗ ਵਿਚ ਸਰਕਾਰ ਵੱਲੋ ਐੱਨਐੱਚਐੱਮ ਦੇ ਡਾਇਰੈਕਟਰ ਆਈਏਐਸ ਘਨੀਸਿਆਮ ਥੋਰੀ, ਡਾਇਰੈਕਟਰ ਐਨਐਚਐਮ ਡਾ. ਬਲਵਿੰਦਰ ਕੌਰ ਅਤੇ ਹੋਰ ਅਧਿਕਾਰੀਆ ਨਾਲ ਅਹਿਮ ਮੀਟਿੰਗ ਕੀਤੀ ਜਿਸ ਵਿਚ ਮੰਗਾਂ ਵਿਚਾਰੀਆਂ ਗਈਆਂ। ਐਮਡੀ ਥੋਰੀ ਸਾਹਿਬ ਨੇ ਮੁੱਖ ਮੰਗ ਮਾਨਯੋਗ ਹਾਈਕੋਰਟ ਦੇ ਫੈਸਲੇ ਮੁਤਾਬਕ ਕੰਟਰੇਕਟ ਹੈਲਥ ਵਰਕਰ 2211 ਹੈਡ ਅਤੇ ਸੈਕਿੰਡ ਨੂੰ ਆਉਂਦੇ ਦਿਨਾਂ ਦੇ ਅੰਦਰ-ਅੰਦਰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਵਿਸਵਾਸ਼ ਦਿਵਾਇਆ। ਇਸ ਸੰਬੰਧੀ ਫਾਈਲ ਸਰਕਾਰ ਕੋਲ ਹੈ ਤੇ ਸਰਕਾਰ ਵੱਲੋਂ ਮਨਜੂਰੀ ਛੇਤੀ ਮਿਲਣ ਜਾ ਰਹੀ ਹੈ। ਇਹ ਮਸਲਾ ਛੇਤੀ ਹੱਲ ਹੋ ਜਾਵੇਗਾ। ਦਫ਼ਤਰ ਵੱਲੋ ਇਸ ਕੇਸ ਦੀ ਪੂਰੀ ਪੈਰਵੀ ਕੀਤੀ ਜਾ ਰਹੀ ਹੈ। ਇਸ ਮੌਕੇ ਅਧਿਕਾਰੀਆ ਨੇ ਸਿਹਤ ਵਿਭਾਗ ਦੇ ਮੁਲਾਜਮ ਆਗੂਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਸਾਰੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋਣਗੇ। ਉਹ ਆਪਣੀਆ ਡਿਊਟੀਆਂ ਇਮਾਨਦਾਰੀ ਨਾਲ ਕਰਦੇ ਰਹਿਣ। ਇਸ ਮੌਕੇ ਦਫ਼ਤਰੀ ਸਟਾਫ ਵੱਲੋ ਦੀਪ ਸ਼ਿਖਾ, ਡਿਪਟੀ ਕੰਟਰੋਲਰ ਵਿੱਤ ਸੌਰਵ ਗੁਪਤਾ ਸਮੇਤ ਦਫਤਰੀ ਸਟਾਫ ਹਾਜ਼ਰ ਸੀ।