ਮਰੀਜ਼ ਲੈ ਕੇ ਜਾ ਰਹੀ ਐਂਬੂਲੈੰਸ ਹੋਈ ਹਾਦਸਾਗ੍ਰਸਤ
ਅੰਮ੍ਰਿਤਸਰ ਤੋਂ ਚੰਡੀਗੜ੍ਹ ਮਰੀਜ਼ ਲੈ ਕੇ ਜਾ ਰਹੀ ਐਂਬੂਲੈੰਸ ਹੋਈ ਹਾਦਸਾਗ੍ਰਸਤ
Publish Date: Fri, 23 Jan 2026 06:44 PM (IST)
Updated Date: Sat, 24 Jan 2026 04:13 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ’ਤੇ ਪਿੰਡ ਭਰਥਲਾ ਦੇ ਨਜਦੀਕ ਇਕ ਐਂਬੂਲੈਂਸ ਦੇ ਹਾਦਸਾ ਗ੍ਰਸਤ ਹੋਈ ਹੈ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਪਰਵੀਨ ਕੁਮਾਰ ਨੇ ਦੱਸਿਆ ਕਿ ਇਕ ਐਂਬੂਲੈਂਸ ਗੱਡੀ ਨੰਬਰ ਪੀਬੀ 02 ਈ ਟੀ 4477 ਜਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਰਘਵੀਰ ਸਿੰਘ ਪਿੰਡ ਭੂੰਮਾ ਤਹਿਸੀਲ ਮਜੀਠਾ ਚਲਾ ਰਿਹਾ ਸੀ। ਉਹ ਅੰਮ੍ਰਿਤਸਰ ਤੋਂ ਚੰਡੀਗੜ੍ਹ ਇੱਕ ਮਰੀਜ਼ ਕੁਲਵਿੰਦਰ ਕੌਰ ਪਤਨੀ ਹਰਪਾਲ ਸਿੰਘ ਪਿੰਡ ਚੱਕ ਸਿਕੰਦਰ ਤਹਿਸੀਲ ਅਜਨਾਲਾ ਨੂੰ ਹੋਮੀ ਭਾਭਾ ਕੈਂਸਰ ਹਸਪਤਾਲ ਚੰਡੀਗੜ੍ਹ ਲੈ ਕੇ ਜਾ ਰਹੇ ਸੀ, ਜਦਕਿ ਉਕਤ ਸਥਾਨ ਤੇ ਐਬੂਲੈਂਸ ਗੱਡੀ ਦਾ ਸੰਤੁਲਨ ਵਿਗੜਨ ਕਰ ਕੇ ਗੱਡੀ ਰੋਡ ਡਿਵਾਈਡਰ ਤੇ ਚੜ੍ਹ ਕੇ ਪਲਟ ਗਈ। ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਚੱਕ ਪੈਂਦੇ ਚੱਕ ਸਿਕੰਦਰ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਮਰੀਜ਼ ਨੂੰ ਲੈ ਕੇ ਜਾ ਰਿਹਾ ਸੀ। ਐੱਸਐੱਸਐਫ ਟੀਮ ਨੇ ਐਬੂਲੈਂਸ ’ਚੋਂ ਮਰੀਜ਼ ਨੂੰ ਕੱਢ ਕੇ ਦੂਸਰੀ ਐਬੂਲੈਂਸ ਦਾ ਇੰਤਜਾਮ ਕਰ ਕੇ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਭੇਜ ਕੇ ਟੋਅ ਕਰੇਨ ਦੀ ਮਦਦ ਨਾਲ ਐਂਬੂਲੈਂਸ ਗੱਡੀ ਨੂੰ ਰੋਡ ਤੋਂ ਇੱਕ ਪਾਸੇ ਕਰਵਾ ਕੇ ਆਵਾਜਾਈ ਨਿਰਵਿਘਨ ਚਾਲੂ ਕਰਵਾਈ। ਇਸ ਹਾਦਸੇ ਦੀ ਜਾਣਕਾਰੀ ਪੁਲਿਸ ਥਾਣਾ ਕਾਠਗੜ੍ਹ ਦੇ ਡਿਊਟੀ ਅਫਸਰ ਏਐੱਸਆਈ ਰਾਜਕੁਮਾਰ ਅਤੇ ਕੰਟਰੋਲ ਰੂਮ ਨੂੰ ਦੇ ਦਿੱਤੀ। ਇਸ ਐਕਸੀਡੈਂਟ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜਦਕਿ ਐਂਬੂਲੈਂਸ ਦਾ ਕਾਫੀ ਨੁਕਸਾਨ ਹੋਇਆ।