ਅਕਾਲੀ ਦਲ ਵਾਰਿਸ ਪੰਜਾਬ ਨੇ ਵਿਸ਼ਾਲ ਇਨਸਾਫ਼ ਮਾਰਚ ਕੱਢਿਆ
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਇਨਸਾਫ਼ ਮਾਰਚ ਕੱਢਿਆ
Publish Date: Thu, 02 Apr 2026 07:40 PM (IST)
Updated Date: Fri, 03 Apr 2026 04:16 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਉੱਪਰ ਕਾਨੂੰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੰਨੀ ਰਿਜ਼ੋਰਟ ਰਾਹੋਂ ਤੋਂ ਲੈ ਕੇ ਬਾਬਾ ਝੰਡਾ ਜੀ ਜਵਾਹਰ ਸਿੰਘ ਜੀ ਦੇ ਅਸਥਾਨ ਪਿੰਡ ਖਟਕੜ ਕਲਾਂ ਤੱਕ ਵਿਸ਼ਾਲ ਇਨਸਾਫ਼ ਮਾਰਚ ਕਢਿਆ। ਇਸ ਇਨਸਾਫ਼ ਮਾਰਚ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ, ਵਰਕਰ ਅਤੇ ਸਿੱਖ ਨੌਜਵਾਨਾਂ ਸਣੇ ਇਨਸਾਫ਼ਪਸੰਦਾਂ ਨੇ ਸ਼ਾਂਤਮਈ ਢੰਗ ਨਾਲ ਇਨਸਾਫ਼ ਮਾਰਚ ਵਿਚ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਰਾਹੋਂ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੇ ਪਿਤਾ ਬਾਪੂ ਤਰਸੇਮ ਸਿੰਘ, ਪਰਮਜੀਤ ਸਿੰਘ ਜੌਹਲ, ਬਰਜਿੰਦਰ ਸਿੰਘ ਹੁਸੈਨਪੁਰ, ਗੰਗਵੀਰ ਸਿੰਘ ਰਾਠੋਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਵਾਰਿਸ ਪੰਜਾਬ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ, ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸੰਸਦ ਮੈਂਬਰ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਵਿਚ ਕੈਦ ਕਰਨਾ ਅਤੇ ਸੰਸਦ ਵਿਚ ਬੋਲਣ ਦੇ ਹੱਕ ਨੂੰ ਦਬਾਉਣਾ ਲੋਕਤੰਤਰੀ ਹੱਕਾਂ ਦਾ ਕਤਲ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਰੱਲ ਮਿਲ ਕੇ ਇਹ ਕਰ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਚ ਇਕਜੁੱਟ ਹੋ ਕੇ ਅਕਾਲੀ ਦੱਲ ਵਾਰਿਸ ਪੰਜਾਬ ਦਾ ਹਿੱਸਾ ਬਣਦੇ ਹੋਏ ਪੰਜਾਬ ਦੇ ਹਿੱਤਾਂ ਦੀ ਲੜ੍ਹਾਈ ਵਿਚ ਹਿੱਸਾ ਬਣਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਪ੍ਰਭਜੋਤ ਸਿੰਘ ਨੇ ਕਿਹਾ ਕੇ ਸਰਕਾਰ ਭੰਡੀ ਪ੍ਰਚਾਰ ਕਰ ਰਹੀ ਹੈ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਅਸਰ ਖ਼ਤਮ ਹੋ ਗਿਆ। ਜੇਕਰ ਅਜਿਹਾ ਹੈ ਤਾਂ ਪੰਜਾਬ ਸਰਕਾਰ ਇਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਵੇ। ਸਾਰਾ ਪੰਜਾਬ ਉਨ੍ਹਾਂ ਦੇ ਨਾਲ ਤੁਰ ਪਵੇਗਾ। ਇਸ ਮੌਕੇ ਗੰਗਵੀਰ ਸਿੰਘ ਰਾਠੌਰ ਨੇ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਏ ਖਾਲਸਾ ਬਣਾ ਕੇ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਮੁਕਤ ਕਰਵਾਉਂਦੇ ਹੋਏ ਪੰਜਾਬ ਦੀ ਸਰਬ ਸਾਂਝੀ ਸਰਕਾਰ ਬਣਾਉਂਦੇ ਹੋਏ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਭੇਂਟ ਚੜ੍ਹੀ ਨੌਜਵਾਨੀ ਦਾ ਮੁੜ ਵਸੇਵਾਂ ਕਰਾਂਗੇ। ਇਸ ਮੌਕੇ ਜਥੇਦਾਰ ਬਹਾਦੁਰ ਸਿੰਘ ਭਾਰਟਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬੀਕੇਯੂ ਸਿੱਧੂਪੁਰ, ਪਰਮਜੀਤ ਸਿੰਘ ਪੱਲੀ ਝਿੱਕੀ, ਸਤਨਾਮ ਸਿੰਘ ਭਾਰਟਾ, ਬਲਕਰਨ ਸਿੰਘ, ਮਿੱਤ ਸਿੰਘ ਨੌਰਾ, ਬਾਬਾ ਨੌਰੰਗ ਸਿੰਘ, ਪਰਮਜੀਤ ਸਿੰਘ ਮਾਨ, ਪ੍ਰੀਤ ਸ਼ੇਰਗਿੱਲ, ਸੁਖਪਾਲ ਸਿੰਘ ਨਾਨੂ, ਮਨਜਿੰਦਰ ਸਿੰਘ ਤੰਬੜ, ਮਨਪ੍ਰੀਤ ਸਿੰਘ ਚੱਕਦਾਨਾ, ਸਨੀ ਕੰਗਾ, ਪਰਦੀਪ ਸਿੰਘ, ਸੁਰਿੰਦਰ ਸਿੰਘ, ਹਰਮਿੰਦਰ ਸਿੰਘ, ਦਪਿੰਦਰ ਸਿੰਘ ਵਾਲੀਆ, ਬਾਬਾ ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਮਾਨ, ਜਿੰਦਰ ਮੱਲਪੁਰ, ਅਮਰਜੋਤ ਸਿੰਘ ਹੁੰਦਲ, ਸਰਦਾਰ ਸਿੰਘ ਰਾਠੋਰ, ਉਂਕਾਰ ਸਿੰਘ ਖਾਲਸਾ, ਬਹਾਦੁਰ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।