ਨਵਾਂਸ਼ਹਿਰ ’ਚ ਖੇਡਾਂ 1 ਮਾਰਚ ਨੂੰ
ਨਵਾਂਸ਼ਹਿਰ 'ਚ ਅਕਾਲ ਜੁਗਤ ਖੇਡਾਂ 1 ਮਾਰਚ ਨੂੰ
Publish Date: Fri, 27 Feb 2026 07:21 PM (IST)
Updated Date: Fri, 27 Feb 2026 07:25 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੂਰ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਅਕਾਲ ਜਗਤ ਖੇਡਾਂ 1 ਮਾਰਚ ਨੂੰ ਆਈਟੀਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਜੀਤਾ ਨੱਤ ਨੇ ਦੱਸਿਆ ਕਿ ਇਨ੍ਹਾਂ ਐਥਲੈਟਿਕਸ ਖੇਡਾਂ ਵਿਚ 60 ਤੇ 100 ਮੀਟਰ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਜਿਸ ਵਿਚ ਅੰਡਰ-10, ਅੰਡਰ-12, ਅੰਡਰ-14, ਅੰਡਰ-16, ਅੰਡਰ-18 ਅਤੇ ਅੰਡਰ-20 ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਲੜਕੇ ਤੇ ਲੜਕੀਆਂ ਦੇ 7-7 ਟਾਈਟਲ ਹੋਣਗੇ। ਪਹਿਲੇ ਪੰਜ ਜੇਤੂਆਂ ਨੂੰ ਨਕਦ ਰਾਸ਼ੀ, ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਅੰਡਰ-16, 18, 20 ਦੌੜਾਂ ਵਿਚੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਖਿਡਾਰੀਆਂ ਨੂੰ 1.5 ਟਨ ਸੈਮਸੰਗ ਦੇ ਏਅਰਕੰਡੀਸ਼ਨ ਦਿੱਤੇ ਜਾਣਗੇ। ਇਸ ਮੌਕੇ ਮੀਤ ਪ੍ਰਧਾਨ ਕੁਲਤਾਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਐਥਲੈਟਿਕ ਟੂਰਨਾਮੈਂਟ ਲਈ ਸਵੇਰੇ 8 ਵਜੇ ਤੋਂ 10 ਵਜੇ ਤੱਕ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। 11 ਵਜੇ ਐਥਲੈਟਿਕਸ ਮੀਟ ਸ਼ੁਰੂ ਹੋ ਜਾਵੇਗੀ। ਇਸ ਮੌਕੇ ਜਸਦੀਪ ਸਿੰਘ ਮੰਗਾ ਬਾਬਾ ਝੰਡਾ ਜੀ ਵਾਲਿਆਂ ਵੱਲੋਂ ਅਤੁੱਟ ਲੰਗਰ ਦੀ ਸੇਵਾ ਕੀਤੀ ਜਾਵੇਗੀ। ਇਸ ਮੌਕੇ ਦੇਵ ਥਿੰਦ ਕਾਰਜਕਾਰੀ ਪ੍ਰਧਾਨ, ਜਸਪਾਲ ਬਿੰਦਰਾ ਖਜਾਨਚੀ, ਹਰਵਿੰਦਰ ਹਿੰਦਾ ਨੱਤ ਸੈਕਟਰੀ, ਗੁਰਜੀਤ ਸਿੰਘ ਪੁਰੇਵਾਲ, ਸੁਖਵੀਰ ਥਿੰਦ ਨਿਊਜੀਲੈਂਡ, ਤੀਰਥ ਅਟਵਾਲ ਨਿਊਜੀਲੈਂਡ, ਕੁਲਜੀਤ ਸਿੰਦਲ ਯੂਕੇ ਤੇ ਹੋਰ ਹਾਜ਼ਰ ਸਨ।