ਅਜੈਪਾਲ ਵਾਲਮੀਕਿ ਵਾਈਸ ਚੇਅਰਮੈਨ ਨਿਯੁਕਤ
ਅਜੇਪਾਲ ਵਾਲਮੀਕਿ ਵਾਈਸ ਚੇਅਰਮੈਨ ਨਿਯੁਕਤ
Publish Date: Fri, 13 Feb 2026 04:44 PM (IST)
Updated Date: Sat, 14 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਸਰਕਾਰ ਵੱਲੋਂ ਸਮਾਜਿਕ ਸੇਵਾਵਾਂ ਅਤੇ ਦਲਿਤ ਭਲਾਈ ਦੇ ਖੇਤਰ ਵਿਚ ਸਰਗਰਮ ਨੌਜਵਾਨ ਆਗੂ ਅਜੈਪਾਲ ਵਾਲਮੀਕਿ ਨੂੰ ਸਮਾਜ ਭਲਾਈ ਬੋਰਡ ਦਲਿਤ ਵਿਕਾਸ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਚੰਡੀਗੜ੍ਹ ਵਿਖੇ ਅਹੁਦਾ ਸੰਭਾਲਣ ਉਪਰੰਤ ਵਾਪਸ ਜਲੰਧਰ ਜਾਂਦਿਆਂ ਦਾ ਬਲਾਚੌਰ ਵਿਖੇ ਵਾਲਮੀਕਿ ਭਾਈਚਾਰੇ ਅਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਅਜੇਪਾਲ ਵਾਲਮੀਕਿ ਨੇ ਇਹ ਮੁਕਾਮ ਹਾਸਲ ਕਰਕੇ ਨੌਜਵਾਨਾਂ ਲਈ ਇੱਕ ਮਿਸਾਲ ਪੈਦਾ ਕੀਤੀ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮਿਹਨਤ ਅਤੇ ਸਮਾਜ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਇਹ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਦੇ ਸਵਾਗਤ ਸਮੇਂ ਸੁਰਿੰਦਰ ਭੱਟੀ, ਡਾ. ਨਰੇਸ਼ ਬੈਂਸ, ਵਿਨੋਦ ਬੈਂਸ, ਸੋਹਣ ਭੱਟੀ, ਜੋਗਿੰਦਰ ਭੱਟੀ, ਮਨਜੀਤ ਬੇਦੀ, ਕੁਲਦੀਪ ਕੁਮਾਰ, ਟੀਟੂ, ਸੂਰਜਪਾਲ, ਜਤਿਨ, ਰਵੀ ਪਾਲ, ਮਾਨਵ ਮੌਜੂਦ ਸਨ। ਵਾਈਸ ਚੇਅਰਮੈਨ ਅਜੇਪਾਲ ਵਾਲਮੀਕਿ ਨੇ ਪੰਜਾਬ ਸਰਕਾਰ ਅਤੇ ਆਪਣੀ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਉਹ ਇੱਕ ਵਿਸ਼ੇਸ਼ ਵਰਗ ਨਹੀਂ ਸਗੋਂ ਸਾਰੇ ਵਰਗਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਗੇ।